22 IAS officers

Punjab News: 5 ਨਗਰ ਨਿਗਮਾਂ ਲਈ ਹੁਣ ਤੱਕ ਕੁੱਲ 2231 ਨਾਮਜ਼ਦਗੀਆਂ ਦਾਖਲ

ਚੰਡੀਗੜ੍ਹ, 13 ਦਸੰਬਰ 2024: ਪੰਜਾਬ ‘ਚ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀਆਂ ਦੀ ਬੀਤੇ ਦਿਨ ਆਖ਼ਰੀ ਤਾਰੀਖ਼ ਸੀ | ਪੰਜਾਬ ਰਾਜ ਚੋਣ ਕਮਿਸ਼ਨ ਦੇ ਇੱਕ ਸਰਕਾਰੀ ਬੁਲਾਰੇ ਮੁਤਾਬਕ ਪੰਜ ਨਗਰ ਨਿਗਮਾਂ (Municipal Corporations) ਲਈ ਹੁਣ ਤੱਕ ਕੁੱਲ 2231 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਪੰਜਾਬ ਰਾਜ ਚੋਣ ਕਮਿਸ਼ਨ ਮੁਤਾਬਕ ਨਗਰ ਨਿਗਮ ਜਲੰਧਰ ਲਈ ਕੁੱਲ 448, ਨਗਰ ਨਿਗਮ ਲੁਧਿਆਣਾ ਲਈ 682, ਨਗਰ ਨਿਗਮ ਫਗਵਾੜਾ ਲਈ 219, ਨਗਰ ਨਿਗਮ ਅੰਮ੍ਰਿਤਸਰ ਲਈ 709 ਅਤੇ ਨਗਰ ਨਿਗਮ ਪਟਿਆਲਾ ਲਈ 173 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

ਜਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਆਪਣੇ ਉਮੀਦਵਾਰਾਂ ਦ ਸੂਚੀ ਜਾਰੀ ਕਰ ਦਿੱਤੀ ਹੈ | ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਲਈ 12 ਦਸੰਬਰ ਨੂੰ ਆਖਰੀ ਤਾਰੀਖ਼ ਤੈਅ ਕੀਤੀ ਸੀ। ਇਸਦੇ ਨਾਲ ਹੀ ਨਾਮਜ਼ਦਗੀ ਦੀ ਪੜਤਾਲ 13 ਦਸੰਬਰ ਨੂੰ ਹੋਵੇਗੀ ਅਤੇ 14 ਦਸੰਬਰ ਨੂੰ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ਼ ਹੈ। ਵੋਟਾਂ ਦੀ ਗਿਣਤੀ ਚੋਣਾਂ ਵਾਲੇ ਦਿਨ ਹੀ ਯਾਨੀ 21 ਦਸੰਬਰ ਨੂੰ ਹੋਵੇਗੀ।

Read More: Patiala News: ‘ਆਪ’ ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

Scroll to Top