corruption

ਹਰਿਆਣਾ ‘ਚ ਸਾਲ 2015 ਤੋਂ ਹੁਣ ਤੱਕ ਭ੍ਰਿਸ਼ਟਾਚਾਰ ਦੇ ਕੁੱਲ 1140 ਮਾਮਲੇ ਦਰਜ: ਅਨਿਲ ਵਿਜ

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਸੂਬੇ ਵਿਚ ਸਾਲ 2015 ਤੋਂ ਹੁਣ ਤੱਕ ਭ੍ਰਿਸ਼ਟਾਚਾਰ (corruption) ਦੇ ਕੁੱਲ 1140 ਮਾਮਲੇ ਭ੍ਰਿਸ਼ਟਚਾਰ ਰੋਕੂ ਬਿਊਰੋ, ਹਰਿਆਣਾ ਵੱਲੋਂ ਅਤੇ 396 ਮਾਮਲੇ ਹਰਿਆਣਾ ਪੁਲਿਸ ਵਿਭਾਗ ਵੱਲੋਂ ਦਰਜ ਕੀਤੇ ਗਏ ਹਨ।

ਵਿਜ ਅੱਜ ਇੱਥੇ ਹਰਿਆਣਾ ਵਿਧਾਨ ਸਭਾ ਵਿਚ ਸਰਦ ਰੁੱਤ ਇਜਲਾਸ ਦੌਰਾਨ ਲਗਾਏ ਗਏ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲ ਵਿਚ 263 ਮਾਮਲੇ ਆਏ ਅਤੇ 124 ਨੂੰ ਕਨਵਿਕਸ਼ਨ ਹੋਈ ਜਦੋ ਕਿ 137 ਦੀ ੲਕਵਿਟਲ (ਰਿਹਾਈ) ਹੋਈ ਅਤੇ ਕਨਵਿਕਸ਼ਨ ਰੇਟ 47.5 ਫੀਸਦੀ ਹੈ | ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਪੁਰਾਣੇ ਸਮੇਂ ਵਿਚ ਕੇਸ ਫੜੇ ਨਹੀਂ ਜਾਂਦੇ ਸਨ ਪਰ ਅਸੀਂ ਸਟਾਫ ਵਧਾਇਆ ਹੈ, ਸਰੋਤ ਵਧਾਏ ਹਨ, ਭ੍ਰਿਸ਼ਟਾਚਾਰੀਆਂ ਨੂੰ ਫੜਿਆ ਜਾ ਰਿਹਾ ਹੈ।

Scroll to Top