electricity

ਯਮੁਨਾਨਗਰ ‘ਚ 800 ਮੇਗਾਵਾਟ ਬਿਜਲੀ ਉਤਪਾਦਨ ਦੇ ਲਈ ਲਗਾਇਆ ਰਿਹੈ ਥਰਮਲ ਪਲਾਂਟ: ਰਣਜੀਤ ਸਿੰਘ

ਚੰਡੀਗੜ੍ਹ, 5 ਮਾਰਚ 2024: ਹਰਿਆਣਾ ਦੇ ਊਰਜਾ ਅਤੇ ਜਲ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਵਿਚ ਸੂਬੇ ਵਿਚ ਸਰਕਾਰ ਨੇ ਬਿਜਲੀ (electricity) ਦੇ ਖੇਤਰ ਵਿਚ ਵਰਨਣਯੋਗ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸ਼ਲਾਘਾਯੋਗ ਹੈ ਕਿ ਬਿਜਲੀ ਨਿਗਮ ਪਹਿਲੀ ਵਾਰ ਮੁਨਾਫੇ ਵਿਚ ਹਨ ਅਤੇ ਮਾਰਚ ਮਹੀਨੇ ਵਿਚ ਬਿਜਲੀ ਨਿਗਮ ਨੂੰ 1000 ਕਰੋੜ ਰੁਪਏ ਦਾ ਮੁਨਾਫਾ ਹੋਣ ਦਾ ਅੰਦਾਜਾ ਹੈ। ਊਰਜਾ ਮੰਤਰੀ ਰਣਜੀਤ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨੁੰ ਸੰਬੋਧਿਤ ਕਰ ਰਹੇ ਸਨ।

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਲਾਇਨ ਲਾਸ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਖਪਤਕਾਰਾਂ ਨੂੰ ਬਿਜਲੀ ਬਿਨ੍ਹਾਂ ਰੁਕਾਵਟ ਤੇ ਸੁਚਾਰੂ ਢੰਗ ਨਾਲ ਮਿਲਦੀ ਰਹੇ। ਇਸੀ ਦਾ ਨਤੀਜਾ ਹੈ ਕਿ ਲਾਇਨ ਲਾਸ 10.72 ਹੋ ਗਿਆ ਹੈ। ਆਸ ਹੈ ਕਿ ਮਾਰਚ ਮਹੀਨੇ ਵਿਚ ਲਾਇਨ ਲਾਸ ਨੂੰ ਹੋਰ ਵੀ ਘੱਟ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਦੇ ਵੱਡੇ ਡਿਫਾਲਟਰਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਹਨ। ਇਸੀ ਦੇ ਤਹਿਤ ਜੀਂਦ ਵਿਚ 18 ਡਿਫਾਲਟਰ ਫੈਕਟਰੀ ਮਾਲਕਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਗਏ ਤਾਂ ਜੋ ਬਿਜਲੀ ਦੀ ਉਪਲਬਧਤਾ ਵੱਧ ਹੋਵੇ ਅਤੇ ਇਮਾਨਦਾਰ ਖਪਤਾਕਰਾਂ ਨੁੰ ਬਿਨ੍ਹਾਂ ਰੁਕਾਵਟ ਬਿਜਲੀ ਮਿਲ ਸਕੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਬਿਜਲੀ (electricity) ਦੀ ਕਮੀ ਨਾ ਰਹੇ, ਇਸ ਦੇ ਲਈ ਯਮੁਨਾਨਗਰ ਵਿਚ 800 ਮੇਗਾਵਾਟ ਬਿਜਲੀ ਉਤਪਾਦਨ ਦੇ ਲਈ ਥਰਮਲ ਪਲਾਂਟ ਲਗਾਇਆ ਜਾ ਰਿਹਾ ਹੈ। ਸੋਨੀਪਤ ਦੇ ਖਰਖੌਦਾ ਵਿਚ ਮਾਰੂਤੀ ਦਾ ਪਲਾਂਟ ਲਗਾਇਆ ਜਾਣਾ ਹੈ। ਇਸ ਪਲਾਂਟ ਨੂੰ ਭਰਪੂਰ ਬਿਜਲੀ ਦੇਣ ਲਈ ਬਿਜਲੀ ਨਿਗਮ ਤਿਆਰ ਹਨ। ਇਸ ਪਲਾਂਟ ਦੇ ਲੱਗਣ ਨਾਲ ਸੂਬੇ ਵਿਚ ਨੌਜਵਾਨਾਂ ਦੇ ਰੁਜਗਾਰ ਦੇ ਮੌਕੇ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਤੇ ਗ੍ਰਾਮੀਣ ਖੇਤਰ ਦੇ ਰਸਤਿਆਂ ਵਿਚ ਲੱਗੇ ਬਿਜਲੀ ਦੇ ਖੰਬਿਆਂ ਨਾਲ ਲੋਕਾਂ ਨੁੰ ਅਸਹੂਲਤ ਨਾ ਹੋਵੇ ਇਸ ਲਈ ਇੰਨ੍ਹਾਂ ਖੰਬਿਆਂ ਨੂੰ ਹਟਾਇਆ ਜਾਵੇਗਾ।

Scroll to Top