ਸੜਕ ਹਾਦਸਾ

ਤਰਨ ਤਾਰਨ ਰੋਡ ‘ਤੇ ਆਟੋ ਤੇ ਕਾਰ ਵਿਚਾਲੇ ਭਿਆਨਕ ਸੜਕ ਹਾਦਸਾ, 6 ਜਣਿਆਂ ਦੀ ਮੌ.ਤ

ਜਲੰਧਰ, 03 ਜੁਲਾਈ 2025: ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ | ਮਿਲੀ ਜਾਣਕਾਰੀ ਮੁਤਾਬਕ ਟਾਹਲਾ ਸਾਹਿਬ ਗੁਰਦੁਆਰੇ ਦੇ ਕਰੀਬ ਗੱਡੀ ਅਤੇ ਆਟੋ ਦੀ ਭਿਆਨਕ ਟੱਕਰ ਹੋ ਗਈ | ਹਾਦਸੇ ‘ਚ ਕਰੀਬ 6 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜਣੇ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ |

ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੇ ਜਰੀਏ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ | ਕਿਹਾ ਜਾ ਰਿਹਾ ਹੈ। ਕਿ ਗੱਡੀ ਦੇ ਡਰਾਈਵਰ ਨੇ ਕਥਿਤ ਤੌਰ ‘ਤੇ ਸ਼ਰਾਬ ਪੀਤੀ ਹੋਈ ਸੀ, ਜਿਸ ਦੇ ਚਲਦੇ ਇਹ ਹਾਦਸਾ ਵਾਪਰਿਆ ਹੈ | ਆਟੋ ਸਵਾਰੀਆਂ ਨਾਲ ਭਰਿਆ ਹੋਇਆ ਸੀ, ਜਿਨਾਂ ‘ਚ ਕੁਝ ਦੀ ਮੌਤ ਹੋ ਗਈ ਹੈ ਤੇ ਕੁਝ ਗੰਭੀਰ ਵੀ ਜਖਮੀ ਹੋਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

Read More: ਦੇਰ ਰਾਤ ਵਾਪਰਿਆ ਦਰਦਨਾਕ ਹਾਦਸਾ, ਉਸਾਰੀ ਦੇ ਕੰਮ ਲਈ ਪੁੱਟੇ ਗਏ ਡੂੰਘੇ ਟੋਏ ‘ਚ ਡਿੱਗੇ ਤਿੰਨ ਵਿਅਕਤੀ

Scroll to Top