ਚੰਡੀਗੜ੍ਹ 22 ਅਪ੍ਰੈਲ 2024: ਬਾਘਾਪੁਰਾਣਾ ਇਲਾਕੇ ‘ਚ ਝੁੱਗੀਆਂ (slums) ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਮੁਤਾਬਕ ਮੁੱਦਕੀ ਰੋਡ ‘ਤੇ ਬੱਤਰਾ ਰੈਸਟੋਰੈਂਟ ਦੇ ਨਾਲ ਲੱਗਦੀ ਗਲੀ ਨੰਬਰ 1, ਬਾਬਾ ਫਰੀਦ ਨਗਰ, ਵਾਰਡ ਨੰਬਰ 13 ‘ਚ ਭਿਆਨਕ ਹਾਦਸਾ ਵਾਪਰਿਆ ਹੈ | ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬਿਜਲੀ ਦੀਆਂ ਤਾਰਾਂ ਵਿੱਚ ਸ਼ੋਰਟ ਸਰਕਟ ਨਾਲ ਇਹ ਹਾਦਸਾ ਵਾਪਰਿਆ ਹੈ | ਅੱਗ ਇੰਨੀ ਭਿਆਨਕ ਸੀ ਕਿਸਥਾਨਕ ਲੋਕਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ |
ਜਾਣਕਾਰੀ ਦਿੰਦਿਆਂ ਬੀਬੀ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਬਾਅਦ ਦੋ ਧੀਆਂ ਦੇ ਵਿਆਹ ਹੈ, ਜਿਨ੍ਹਾਂ ਦਾ ਸਮਾਨ ਵੀ ਇਕੱਠਾ ਕੀਤਾ ਜਾ ਰਿਹਾ ਸੀ ਪਰ ਤਾਰਾਂ ‘ਚ ਸ਼ਾਰਟ ਸਰਕਟ ਹੋਣ ਕਾਰਨ ਅੰਦਰ (slums) ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ, ਕੁਝ ਵੀ ਨਹੀਂ ਬਚਿਆ | ਇਸ ਤੋਂ ਇਲਾਵਾ ਫਾਈਨਾਂਸਰ ਕੋਲੋਂ 1 ਲੱਖ ਰੁਪਏ ਦੀ ਨਕਦੀ ਵੀ ਸੜ ਗਈ। ਜਾਣਕਾਰੀ ਅਨੁਸਾਰ ਅੱਗ ਲੱਗਣ ਕਾਰਨ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਨੇ ਵੀ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੱਦਦ ਦੀ ਅਪੀਲ ਕੀਤੀ ਹੈ।