Site icon TheUnmute.com

ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ICU ‘ਚ ਲੱਗੀ ਭਿਆਨਕ ਅੱਗ

Guru Gobind Singh Medical Hospital

ਚੰਡੀਗੜ੍ਹ 24 ਅਗਸਤ 2022: ਫ਼ਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ (Guru Gobind Singh Medical Hospital) ਦੇ ਆਈ.ਸੀ.ਯੂ. ‘ਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ-ਸਰਕਟ ਕਾਰਨ ਅਚਾਨਕ ਅੱਗ ਲੱਗ ਦੀ ਘਟਨਾ ਸਾਹਮਣੇ ਰਹੀ ਹੈ । ਇਸ ਦੌਰਾਨ ਹਸਪਤਾਲ ਦੇ ਅਮਲੇ ਨੇ ਵਾਰਡ ‘ਚ ਦਾਖ਼ਲ ਮਰੀਜ਼ਾਂ ‘ਚ ਸੁਰੱਖਿਅਤ ਬਾਹਰ ਕੱਢ ਲਿਆ ਹੈ ਅਤੇ ਦੂਜੇ ਵਾਰਡ ‘ਚ ਸ਼ਿਫਟ ਕਰ ਦਿੱਤਾ ਹੈ | ਇਸਦੇ ਨਾਲ ਹੀ ਅੱਗ ‘ਤੇ ਕਾਬੂ ਲਿਆ ਗਿਆ ਹੈ |

ਘਟਨਾ ਦੀ ਪੁਸ਼ਟੀ ਕਰਦਿਆਂ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਹਸਪਤਾਲ ‘ਚ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ, ਉਨ੍ਹਾਂ ਦੱਸਿਆ ਕਿ ਵਾਰਡ ‘ਚ ਧੂੰਆਂ ਜ਼ਿਆਦਾ ਹੋਣ ਕਾਰਨ ਮਰੀਜ਼ ਘਬਰਾ ਗਏ ਸਨ ਪਰ ਹੁਣ ਸਥਿਤੀ ਕੰਟਰੋਲ ਹੇਠ ਹੈ।

Exit mobile version