ਚੰਡੀਗੜ੍ਹ, 14 ਜੂਨ 2023: ਲੁਧਿਆਣਾ ਦੇ ਆਰਤੀ ਚੌਕ ਨੇੜੇ ਸਥਿਤ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਸੈਂਟਰਲ ਬੈਂਕ ਦੀ ਸ਼ਾਖਾ (Central Bank Branch) ‘ਚ ਅੱਜ ਸਵੇਰੇ ਅੱਗ ਲੱਗਣ ਕਾਰਨ ਹਫੜਾ-ਦਫੜੀ ਮੱਚ ਗਈ । ਸਵੇਰੇ ਜਦੋਂ ਸਫ਼ਾਈ ਕਰਮਚਾਰੀ ਬੈਂਕ ਖੋਲ੍ਹਣ ਲਈ ਪੁੱਜੇ ਤਾਂ ਅੰਦਰੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ, ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ । ਇਮਾਰਤ ਦੇ ਅੰਦਰ ਅਤੇ ਬਾਹਰ ਜਾਣ ਦਾ ਇੱਕ ਹੀ ਰਸਤਾ ਹੈ। ਪਹਿਲੀ ਮੰਜ਼ਿਲ ਸ਼ੀਸ਼ੇ ਨਾਲ ਢਕੀ ਹੋਈ ਹੈ ਅਤੇ ਇਸ ਕਾਰਨ ਧੂੰਏਂ ਦੇ ਨਿਕਲਣ ਦਾ ਕੋਈ ਰਸਤਾ ਨਹੀਂ ਸੀ, ਜਿਸ ਕਾਰਨ ਸ਼ੀਸ਼ਾ ਤੋੜ ਕੇ ਧੂੰਆਂ ਕੱਢਿਆ ਗਿਆ ।
ਘਟਨਾ ਸੰਬੰਧੀ ਬੈਂਕ (Central Bank Branch) ਦੇ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 9 ਵਜੇ ਘਟਨਾ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਕੋਈ ਵੀ ਬੈਂਕ ਕਰਮਚਾਰੀ ਅੰਦਰ ਨਹੀਂ ਗਿਆ, ਉਹ ਸਾਰੇ ਬਾਹਰ ਖੜ੍ਹੇ ਹੋ ਗਏ, ਉਨ੍ਹਾਂ ਕਿਹਾ ਕਿ ਬੈਂਕ ‘ਚ ਕੈਸ਼ ਨਹੀਂ ਹੈ, ਬੈਂਕ ‘ਚ ਸਿਰਫ ਦਸਤਾਵੇਜ਼ ਸਨ, ਜਿਸ ਨੂੰ ਅੱਗ ਲੱਗ ਗਈ। ਇਸ ਦੇ ਨਾਲ ਹੀ ਫਾਇਰ ਵਿਭਾਗ ਦੀ ਗੱਡੀ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਰਹੀ ਹੈ। ਇਮਾਰਤ ‘ਚ ਧੂੰਆਂ ਫੈਲਣ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਰਿਹਾ ਹੈ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦੱਸਿਆ ਕਿ ਧੂੰਆਂ ਅੰਦਰ ਜ਼ਿਆਦਾ ਫੈਲਿਆ ਹੋਇਆ ਹੈ। ਇਸ ਲਈ ਕੁਝ ਵੀ ਨਜ਼ਰ ਨਹੀਂ ਆਉਂਦਾ।