ਖੰਨਾ, 22 ਜੂਨ 2023: ਖੰਨਾ ਦੇ ਪਿੰਡ ਘੁਡਾਣੀ ਨੇੜੇ ਰਾੜਾ ਸਾਹਿਬ ਰੋਡ ‘ਤੇ ਬੁੱਧਵਾਰ ਰਾਤ ਕਰੀਬ 11 ਵਜੇ ਹਾਈਡ੍ਰੋਜਨ ਸਿਲੰਡਰ (Hydrogen Cylinders) ਨਾਲ ਭਰੇ ਟਰੱਕ ਨੂੰ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਕਈ ਸਿਲੰਡਰਾਂ ਵਿੱਚ ਧਮਾਕਾ ਵੀ ਹੋਇਆ ਅਤੇ ਆਲੇ-ਦੁਆਲੇ ਬਹੁਤ ਸਾਰੇ ਦਰੱਖਤ ਸੜ ਗਏ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕਿਸੇ ਵੀ ਤਰ੍ਹਾਂ ਦੀ ਦੇਰੀ ਹੋਣ ਕਾਰਨ ਇਹ ਅੱਗ ਸੜਕ ਕਿਨਾਰੇ ਲੱਗੇ ਦਰੱਖਤਾਂ ਨੂੰ ਭਿਆਨਕ ਰੂਪ ਧਾਰ ਲੈਂਦੀ ਤਾਂ ਪਿੰਡ ਦੇ ਅੰਦਰ ਵੀ ਪਹੁੰਚ ਸਕਦੀ ਹੈ।
ਜਾਣਕਾਰੀ ਅਨੁਸਾਰ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇੱਕ ਫੈਕਟਰੀ ਵੱਲ ਜਾ ਰਿਹਾ ਸੀ। ਟਰੱਕ ਵਿੱਚ 285 ਸਿਲੰਡਰ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰ ਨੂੰ ਅੱਗ ਲੱਗ ਗਈ। ਟਰੱਕ ਚਾਲਕ ਨੇ ਭੱਜ ਕੇ ਆਪਣੀ ਜਾਨ ਬਚਾਈ।
ਇਸੇ ਦੌਰਾਨ ਪਿੰਡ ਦੇ ਇੱਕ ਵਿਅਕਤੀ ਨੇ ਅੱਗ ਨੂੰ ਦੇਖ ਕੇ ਪੁਲਿਸ ਅਤੇ ਖੰਨਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ‘ਤੇ ਕਾਬੂ ਪਾਉਣ ‘ਚ ਕਰੀਬ ਅੱਧਾ ਘੰਟਾ ਲੱਗਾ।