June 30, 2024 3:48 pm
Zirakpur

ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਚੰਡੀਗੜ੍,18 ਸਤੰਬਰ 2023: ਮੋਹਾਲੀ ਦੇ ਜ਼ੀਰਕਪੁਰ (Zirakpur) ‘ਚ ਇੱਕ ਨਿੱਜੀ ਹੋਟਲ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਦੌਰਾਨ ਹੋਟਲ ‘ਚ ਰਹਿ ਰਹੇ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਜਦੋਂ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਮਿਲੀ ਤਾਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ | ਕਰੀਬ ਦੋ ਘੰਟਿਆਂ ਬਾਅਦ ਅੱਗ ਤੋਂ ਕਾਬੂ ਪਾ ਲਿਆ ਗਿਆ | ਹੋਟਲ ਦਾ ਨਾਂ ਰਾਇਲ ਗਲੈਕਸੀ ਦੱਸਿਆ ਜਾ ਰਿਹਾ ਹੈ | ਹੋਟਲ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਵਾ ਲਿਆ ਗਿਆ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਫਿਲਹਾਲ ਪੁਲਿਸ ਅੱਗ ਲੱਗਣ ਦੇ ਕਾਰਨਾਂ ਦੋਇ ਜਾਂਚ ਕਰ ਰਹੀ ਹੈ |