ਚੰਡੀਗੜ੍ਹ, 27 ਜੂਨ 2023: ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ‘ਚ ਅੰਕ ਵਧਾਉਣ ਅਤੇ ਪਾਸ ਕਰਨ ਲਈ ਵਿਦਿਆਰਥੀ ਤੋਂ ਪੈਸੇ ਲੈਂਦੇ ਅੰਗਰੇਜ਼ੀ ਦੇ ਇੱਕ ਅਧਿਆਪਕ ਨੂੰ ਯੂਨੀਵਰਸਿਟੀ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ, ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਦੱਸਿਆ ਕਿ ਅੱਜ ਸਵੇਰੇ ਉਕਤ ਅਧਿਆਪਕ ਨੂੰ ਯੂਨੀਵਰਸਿਟੀ ਦੀ ਟੀਮ ਵੱਲੋਂ ਪੁਰਾਣੇ ਬੱਸ ਸਟੈਂਡ ਤੋਂ ਕਾਬੂ ਕੀਤਾ ਗਿਆ ਹੈ ਅਤੇ ਪੇਪਰ ਦੀ ਸ਼ੀਟ ਵੀ ਜ਼ਬਤ ਕਰ ਲਈ ਹੈ |
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਧਿਆਪਕ ਵੱਲੋਂ ਸ਼ੀਟ ਲੈ ਕੇ ਕਿਸੇ ਵਿਦਿਆਰਥੀ ਬਾਲ ਰਾਬਤਾ ਕਾਇਮ ਕਰਕੇ ਪੈਸੇ ਲੈ ਕੇ ਨੰਬਰ ਵਧਾਉਣ ਦੀ ਗੱਲ ਹੋਈ ਸੀ | ਜਦੋਂ ਯੂਨੀਵਰਸਿਟੀ ਦੀ ਟੀਮ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇਹ ਗੱਲ ਸਹੀ ਨਿਕਲੀ |
ਇਹ ਅਧਿਆਪਕ ਇੱਕ ਵਿਦਿਆਰਥੀ ਦੀ ਸ਼ਿਕਾਇਤ ‘ਤੇ ਫੜਿਆ ਗਿਆ ਹੈ ਅਤੇ ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਸ ਵਿੱਚ ਹੋਰ ਕੌਣ-ਕੌਣ ਅਧਿਆਪਕ ਸ਼ਾਮਲ ਹੈ, ਅਸੀਂ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਆ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰੇਗੀ ਅਤੇ ਅਗਲੇਰੀ ਜਾਂਚ ਤੋਂ ਬਾਅਦ ਪਤਾ ਲੱਗੇਗਾ |