Ludhiana

ਲੁਧਿਆਣਾ ‘ਚ ਰਿਫਾਇੰਡ ਤੇਲ ਨਾਲ ਭਰਿਆ ਇੱਕ ਟੈਂਕਰ ਪਲਟਿਆ, ਕਈ ਰਾਹਗੀਰ ਜ਼ਖਮੀ

ਚੰਡੀਗੜ੍ਹ, 18 ਅਗਸਤ 2023: ਲੁਧਿਆਣਾ (Ludhiana) ਦੇ ਚਾਂਦ ਸਿਨੇਮਾ ਨੇੜੇ ਵੀਰਵਾਰ ਰਾਤ ਇੱਕ ਰਿਫਾਇੰਡ ਤੇਲ ਨਾਲ ਭਰਿਆ ਇੱਕ ਟੈਂਕਰ ਪਲਟ ਗਿਆ। ਇਸ ਦੌਰਾਨ ਸੱਟ ਲੱਗਣ ਕਾਰਨ ਬਜ਼ੁਰਗ ਦੀ ਮੌਤ ਹੋਣ ਦੀ ਖ਼ਬਰ ਹੈ । ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਆਲੇ-ਦੁਆਲੇ ਦੇ ਲੋਕਾਂ ਨੇ ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਿਆ। ਜਿਸ ਦੀ ਪਛਾਣ ਜਸ਼ੂਪਾਲ ਦਾਸ ਵਜੋਂ ਹੋਈ ਹੈ। ਡਰਾਈਵਰ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਰਾਹਗੀਰਾਂ ਦਾ ਕਹਿਣਾ ਹੈ ਕਿ ਟੈਂਕਰ ਨੂੰ ਟਰਾਂਸਪੋਰਟ ਸਿਟੀ ਵਿੱਚ ਉਤਾਰਿਆ ਜਾਣਾ ਸੀ। ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਅੱਗੇ ਜਾ ਕੇ ਪਲਟ ਗਿਆ। ਉੱਥੇ ਤੇਲ ਖਿੰਡਣ ਕਾਰਨ ਸੜਕ ਤਿਲਕਣ ਹੋ ਗਈ। ਸ਼ੁੱਕਰਵਾਰ ਸਵੇਰੇ ਕਈ ਦੋਪਹੀਆ ਵਾਹਨ ਇਸ ਦੀ ਲਪੇਟ ‘ਚ ਆ ਗਏ। ਕਈ ਰਾਹਗੀਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਜਾਮ ਦੀ ਸਥਿਤੀ ਕਾਰਨ ਪਹਿਲਾਂ ਆਵਾਜਾਈ ਚਾਲੂ ਕੀਤੀ ਗਈ। ਇਸ ਤੋਂ ਬਾਅਦ ਕਰੇਨ ਬੁਲਾ ਕੇ ਟੈਂਕਰ ਨੂੰ ਸਾਈਡ ‘ਤੇ ਖੜ੍ਹਾ ਕੀਤਾ ਗਿਆ।

Scroll to Top