ਬਟਾਲਾ, 31 ਜਨਵਰੀ 2023: ਬਟਾਲਾ ਵਿੱਚ ਅੱਜ ਸ਼ਾਮ ਪੁਲਿਸ (Batala police) ਵਲੋਂ ਭਾਰੀ ਪੁਲਿਸ ਫੋਰਸ ਨਾਲ ਸ਼ਹਿਰ ਦੇ ਅੰਦੂਰਨੀ ਇਲਾਕੇ ਵਿੱਚ ਝੂਗੀਆਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ ਗਈ | ਬਟਾਲਾ ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ |
ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਅਧਾਰ ‘ਤੇ ਉਹਨਾਂ ਵਲੋਂ ਦੋ ਪੁਲਿਸ ਥਾਣੇ ਦੇ ਇੰਚਾਰਜ ਅਤੇ ਪੁਲਿਸ ਫੋਰਸ ਵਲੋਂ ਇਹ ਚੈਕਿੰਗ ਕੀਤੀ ਗਈ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕੋਈ ਸ਼ੱਕੀ ਵਿਅਕਤੀ ਜਾ ਸ਼ੱਕੀ ਵਾਹਨ ਅਤੇ ਕੋਈ ਚੋਰੀ ਦਾ ਸਾਮਾਨ ਨਾ ਹੋਵੇ | ਉਥੇ ਹੀ ਪੁਲਿਸ ਵਲੋਂ ਮੌਕੇ ਤੋਂ ਇਕ ਐਕਟਿਵਾ ਵੀ ਆਪਣੇ ਕਬਜ਼ੇ ‘ਚ ਲਈ ਗਈ ਅਤੇ ਪੁਲਿਸ ਡੀਐਸਪੀ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ |