ਅੰਮ੍ਰਿਤਸਰ, 16 ਅਗਸਤ 2023: ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Majithia) ਅਤੇ ਵਿਰਸਾ ਸਿੰਘ ਵਲਟੋਹਾ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਦੌਰਾਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪੁਲਿਸ ਮੁਲਾਜ਼ਮ ਸਬ-ਇੰਸਪੈਕਟਰ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪੁਲਿਸ ਮੁਲਾਜ਼ਮ ਦੀ ਪੱਗ ਲਾਹੀ ਗਈ ਅਤੇ ਉਸ ਨੂੰ ਗਾਲੀ ਗਲੋਚ ਕੀਤਾ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ ਗਈ |
ਉਨ੍ਹਾਂ ਕਿਹਾ ਇਹ ਘਟਨਾ ਅਗਸਤ ਮਹੀਨੇ ਦੀ ਹੀ ਹੈ, ਜਦੋਂ ਕਿ ਹਲਕਾ ਐਮਐਲਏ ਹਰਗੋਬਿੰਦਪੁਰ ਐਡਵੋਕੇਟ ਅਮਰਪਾਲ ਸਿੰਘ ਵੱਲੋਂ ਦਫ਼ਤਰ ਵਿੱਚ ਸਬ-ਇੰਸਪੈਕਟਰ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੇ ਸਮਰਥਕ ਅਤੇ ਹਲਕੇ ਦੇ ਯੂਥ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸਿੰਘ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ । ਇੰਸਪੈਕਟਰ ਦੀ ਦਿੱਤੀ ਗਈ ਦਰਖ਼ਾਸਤ ‘ਤੇ ਫਿਲਹਾਲ ਪਰਚਾ ਦਰਜ ਕਰ ਦਿੱਤਾ ਗਿਆ ਹੈ |
ਬਿਕਰਮ ਮਜੀਠੀਆ ਦਾ ਕਹਿਣਾ ਸੀ ਕਿ ਇਸ ਪਰਚੇ ਵਿੱਚੋਂ ਹਲਕਾ ਵਿਧਾਇਕ ਨੂੰ ਬਾਹਰ ਕੀਤਾ ਗਿਆ ਹੈ ਅਤੇ ਦੋ ਸਮਰਥਕਾਂ ਦਾ ਨਾਮ ਦਰਜ ਕੀਤਾ ਗਿਆ ਹੈ ਅਤੇ ਓਹਨਾ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਚੇ ਵਿੱਚ ਵਿਧਾਇਕ ਦੇ ਦੂਜੇ ਕਮਰੇ ਵਿੱਚ ਬੈਠੇ ਹੋਣ ਦੀ ਗੱਲ ਕਹਿ ਗਈ ਹੈ, ਜਦਕਿ ਹਲਕਾ ਵਿਧਾਇਕ ਦਾ ਦਫ਼ਤਰ ਕੇਵਲ ਇੱਕ ਕਮਰੇ ਦਾ ਹੈ ਅਤੇ ਹਲਕਾ ਵਿਧਾਇਕ ਦੇ ਸਾਹਮਣੇ ਇਹ ਕੁੱਟਮਾਰ ਕੀਤੀ ਗਈ ਹੈ ਅਤੇ ਆਮ ਆਦਮੀ ਪਾਰਟੀ ਆਪਣੇ ਹਲਕਾ ਵਿਧਾਇਕ ਨੂੰ ਬਚਾਉਣ ‘ਤੇ ਲੱਗੀ ਹੋਈ ਹੈ।
ਦੋਸ਼ ਲਾਉਂਦੇ ਹੋਏ ਮਜੀਠੀਆ ਨੇ ਕਿਹਾ ਕਿ ਸਵੇਰੇ ਕਰੀਬ 10:00 ਵਜੇ ਦੇ ਇਹ ਘਟਨਾ ਹੁੰਦੀ ਹੈ ਜਦਕਿ ਇਸ ਵਿਚਾਲੇ ਸਬ-ਇੰਸਪੈਕਟਰ ਨੂੰ ਰਾਜ਼ੀਨਾਮੇ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਰਾਜੀਨਾਮੇ ਦੇ ਲਈ ਨਾ ਮੰਨਣ ਤੇ ਪਰਚਾ ਦਰਜ਼ ਕਰ ਲਿਆ ਜਾਂਦਾ ਹੈ ਅਤੇ ਹਲਕਾ ਵਿਧਾਇਕ ਨੂੰ ਪਰਚੇ ਵਿਚੋਂ ਬਾਹਰ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹਲਕਾ ਵਿਧਾਇਕ ਨੂੰ ਵੀ ਇਸ ਪਰਚੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦੀ ਜਾਂਚ ਕਿਸੇ ਰਿਟਾਇਰ ਜੱਜ ਤੋਂ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਹਲਕਾ ਵਿਧਾਇਕ ਤੇ ਪੁਲਿਸ ਅਫਸਰ ਦੀ ਡਿਊਟੀ ਵਿੱਚ ਵਿਘਨ ਕੁੱਟਮਾਰ ਦਾ ਅਤੇ 295 ਬੇਅਦਬੀ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਪ੍ਰੈਸ ਵਾਰਤਾ ਦੌਰਾਨ ਪੱਤਰਕਾਰਾਂ ਦੇ ਪੁੱਛਣ ‘ਤੇ ਮਜੀਠੀਆ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿਚਾਲੇ ਹੋਣ ਵਾਲੇ ਗਠਜੋੜ ‘ਤੇ ਰਾਜਾ ਵੜਿੰਗ ਅਤੇ ਬਾਜਵਾ ਦੇ ਬਿਆਨ ‘ਤੇ ਕਿਹਾ ਕਿ ਜਦੋਂ ਪਾਰਟੀ ਹਾਈਕਮਾਂਡ ਦੀਆਂ ਆਪਸ ਵਿੱਚ ਜੱਫੀਆਂ ਪੈ ਗਈਆਂ ਹਨ ਤਾਂ ਫਿਰ ਬਾਜਵਾ ਅਤੇ ਰਾਜਾ ਵੜਿੰਗ ਦੀ ਕੀ ਮਹੱਤਤਾ ਹੈ ?
ਉਨ੍ਹਾਂ ਕਿਹਾ ਕਿ ਜਦੋਂ ਹਾਈਕਮਾਂਡ ਵੱਲੋਂ ਆਦੇਸ਼ ਆਇਆ ਤਾਂ ਇਹਨਾਂ ਵੱਲੋਂ ਇਹੀ ਕਿਹਾ ਜਾਣਾ ਹੈ ਕਿ ਹਾਈਕਮਾਂਡ ਦਾ ਆਦੇਸ਼ ਤਾਂ ਮੰਨਣਾ ਹੀ ਪੈਂਦਾ ਹੈ। ਹੜ੍ਹਾਂ ਦੇ ਪ੍ਰਬੰਧਨ ਵਿੱਚ ਪੰਜਾਬ ਸਰਕਾਰ ਫੈਲ ਹੋਈ, ਪੂਰੇ ਉੱਤਰ ਭਾਰਤ ਵਿਚ ਜਿਥੇ ਹੜ੍ਹ ਆਏ ਪਏ ਹਨ, ਉਥੇ ਹੀ ਪੰਜਾਬ ਵਿੱਚ ਹੜ੍ਹਾਂ ਨਾਲ ਲੋਕਾਂ ਦੇ ਮਾੜੇ ਹਲਾਤ ਹਨ।
ਉਨ੍ਹਾਂ ਕਿਹਾ ਹੁਣ ਵੀ ਭਾਖੜ੍ਹਾ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਬਿਆਸ ਅਤੇ ਸਤਲੁਜ ਵਿੱਚ ਜ਼ਿਆਦਾ ਪਾਣੀ ਹੋਣ ਕਰਕੇ ਪਿੰਡਾਂ ਵਿੱਚ ਪਾਣੀ ਭਰ ਰਿਹਾ ਹੈ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਤੱਕ ਮੁਆਵਜ਼ੇ ਤਾਂ ਦੂਰ ਮੱਦਦ ਵੀ ਕਰਨ ਲਈ ਨਹੀਂ ਪਹੁੰਚੀ | ਜੇਕਰ ਹੜ੍ਹ ਆਉਣ ਤਾਂ ਉਹ ਆਪਣਾ ਬਚਾ ਆਪ ਹੀ ਕਰਨ ਨਾ ਕਿ ਸਰਕਾਰ ਤੋਂ ਕੋਈ ਉਮੀਦ ਰੱਖਣ | ਅਕਾਲੀ ਦਲ ਦੇ ਸੀਨੀਅਰ ਆਗੂ ਤਲਬੀਰ ਗਿੱਲ ਦੇ ਮਾਮਲੇ ਨੂੰ ਦੱਸਿਆ ਘਰ ਦਾ ਮਾਮਲਾ ਹੈ, ਹਲਕਾ ਦੱਖਣੀ ਇੰਚਾਰਜ ਅਤੇ ਵਿਧਾਇਕ ਦੀ ਚੋਣ ਲੜ ਚੁੱਕੇ ਤਲਬੀਰ ਗਿੱਲ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਜਦੋਂ ਇਸ ਬਾਰੇ ਗੱਲ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਇਹ ਉਨ੍ਹਾਂ ਦੇ ਘਰ ਦਾ ਮਾਮਲਾ ਹੈ, ਜਿਸ ਨੂੰ ਉਹ ਜਲਦੀ ਹੀ ਸੁਲਝਾ ਲੈਣਗੇ |