July 7, 2024 1:33 pm
Japan

ਨਵੇਂ ਸਾਲ ‘ਤੇ ਜਾਪਾਨ ‘ਚ ਆਇਆ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਚੰਡੀਗੜ੍ਹ, 01 ਜਨਵਰੀ 2023: ਨਵੇਂ ਸਾਲ ‘ਤੇ ਜਾਪਾਨ (Japan) ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਉੱਤਰ-ਪੂਰਬੀ ਖੇਤਰ ਵਿੱਚ 7.5 ਤੀਬਰਤਾ ਦਾ ਜ਼ਬਰਦਸਤ ਭੂਚਾਲ ਆਇਆ ਹੈ। ਇਸ ਕਾਰਨ ਦੇਸ਼ ਦੇ ਪੱਛਮੀ ਤੱਟ ਦੇ ਵੱਡੇ ਹਿੱਸੇ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ ਇਸ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ਼ਿਕਾਵਾ ਸੂਬੇ ਦੇ ਵਾਜਿਮਾ ਸ਼ਹਿਰ ‘ਚ 1.2 ਮੀਟਰ ਉੱਚੀ ਸੁਨਾਮੀ ਲਹਿਰ ਆਈ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਕ ਰਿਪੋਰਟ ਮੁਤਾਬਕ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਲੋਕਾਂ ਨੂੰ ਛੇਤੀ ਤੋਂ ਛੇਤੀ ਇਸ਼ਿਕਾਵਾ, ਨਿਗਾਟਾ, ਟੋਯਾਮਾ ਅਤੇ ਯਾਮਾਗਾਟਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਨੂੰ ਛੱਡਣ ਦੀ ਅਪੀਲ ਕੀਤੀ ਗਈ ਹੈ। ਪੰਜ ਮੀਟਰ (16 ਫੁੱਟ) ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ । ਤੱਟਵਰਤੀ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਹਵਾਈ ‘ਚ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਹੈ ਕਿ ਜਾਪਾਨ ਤੱਟ ‘ਤੇ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਅੰਦਰ ਖਤਰਨਾਕ ਸੁਨਾਮੀ ਲਹਿਰਾਂ ਆਉਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਟੋਕੀਓ ਅਤੇ ਪੂਰੇ ਕਾਂਟੋ ਇਲਾਕੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਜਾਪਾਨ (Japan) ਮੌਸਮ ਵਿਗਿਆਨ ਏਜੰਸੀ (ਜੇ.ਐੱਮ.ਏ.) ਨੇ ਕਿਹਾ ਕਿ ਜਾਪਾਨ ਦੇ ਮੁੱਖ ਟਾਪੂ ਹੋਨਸ਼ੂ ਦੇ ਜਾਪਾਨ ਸਾਗਰ ‘ਤੇ ਨੋਟੋ ਖੇਤਰ ‘ਚ ਸਥਾਨਕ ਸਮੇਂ ਮੁਤਾਬਕ ਸ਼ਾਮ 4:06 ਵਜੇ 5.7 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਸ਼ਾਮ 4.10 ‘ਤੇ 7.6 ਤੀਬਰਤਾ ਦਾ ਭੂਚਾਲ, ਸ਼ਾਮ 4.18 ‘ਤੇ 6.1 ਤੀਬਰਤਾ ਦਾ ਭੂਚਾਲ, ਸ਼ਾਮ 4.23 ‘ਤੇ 4.5 ਤੀਬਰਤਾ ਦਾ ਭੂਚਾਲ, ਸ਼ਾਮ 4.29 ‘ਤੇ 4.6 ਤੀਬਰਤਾ ਦਾ ਭੂਚਾਲ ਅਤੇ ਸ਼ਾਮ 4.29 ‘ਤੇ 4.2 ਤੀਵਰਤਾ ਦਾ ਭੂਚਾਲ ਅਤੇ ਸ਼ਾਮ 4.18 ‘ਤੇ 4.2 ਤੀਬਰਤਾ ਦਾ ਭੂਚਾਲ ਆਇਆ। ਇੱਕ ਭੂਚਾਲ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ ਇਸ ਤੋਂ ਤੁਰੰਤ ਬਾਅਦ 6.2 ਤੀਬਰਤਾ ਦਾ ਇੱਕ ਹੋਰ ਭੂਚਾਲ ਆਇਆ।

ਮਾਰਚ 2011 ਵਿੱਚ 9.0 ਦੀ ਤੀਬਰਤਾ ਵਾਲੇ ਇੱਕ ਵਿਨਾਸ਼ਕਾਰੀ ਭੂਚਾਲ ਨੇ ਜਾਪਾਨ ਵਿੱਚ ਇੱਕ ਵਿਸ਼ਾਲ ਸੁਨਾਮੀ ਦਾ ਕਾਰਨ ਬਣਾਇਆ। ਉਸ ਤੋਂ ਬਾਅਦ ਉੱਠੀਆਂ ਸੁਨਾਮੀ ਲਹਿਰਾਂ ਨੇ ਫੁਕੁਸ਼ੀਮਾ ਪ੍ਰਮਾਣੂ ਪਲਾਂਟ ਨੂੰ ਤਬਾਹ ਕਰ ਦਿੱਤਾ। ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਲਿਹਾਜ਼ ਨਾਲ ਇਸ ਨੂੰ ਵੱਡੀ ਘਟਨਾ ਮੰਨਿਆ ਗਿਆ। ਫਿਰ ਸਮੁੰਦਰ ਵਿੱਚ 10 ਮੀਟਰ ਉੱਚੀਆਂ ਲਹਿਰਾਂ ਨੇ ਕਈ ਸ਼ਹਿਰਾਂ ਵਿੱਚ ਤਬਾਹੀ ਮਚਾਈ। ਇਸ ‘ਚ ਕਰੀਬ 18 ਹਜ਼ਾਰ ਜਣਿਆਂ ਦੀ ਮੌਤ ਹੋ ਗਈ ਸੀ।