July 2, 2024 9:35 pm
Sydney

ਸਿਡਨੀ ਦੇ ਵੈਸਟਫੀਲਡ ਬੌਂਡੀ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ, ਪੁਲਿਸ ਨੇ ਕੰਪਲੈਕਸ ਨੂੰ ਘੇਰਿਆ

ਆਸਟ੍ਰੇਲੀਆ, 13 ਅਪ੍ਰੈਲ 2024: ਆਸਟ੍ਰੇਲੀਆ ਦੇ ਸਿਡਨੀ (Sydney) ਸ਼ਹਿਰ ‘ਚ ਸਥਿਤ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ‘ਚ ਚਾਕੂ ਅਤੇ ਗੋਲੀਬਾਰੀ ਦੀ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ‘ਤੇ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਪਿੱਛੇ ਕੌਣ ਹਨ। ਹਾਲਾਂਕਿ, ਨਿਊ ਸਾਊਥ ਵੇਲਜ਼ ਪੁਲਿਸ ਨੇ ਵੈਸਟਫੀਲਡ ਬੌਂਡੀ ਜੰਕਸ਼ਨ ਮਾਲ ਕੰਪਲੈਕਸ ਨਾਲ ਸਬੰਧਤ ਘਟਨਾ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ।

ਜਿਸ ‘ਚ ਬੌਂਡੀ ਜੰਕਸ਼ਨ ਮਾਲ ਕੰਪਲੈਕਸ (Sydney) ‘ਚ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ਅਤੇ ਚਾਕੂ ਨਾਲ ਹਮਲਾ ਕਰਨ ਦੀ ਗੱਲ ਕਹੀ ਗਈ ਸੀ। ਸ਼ਨੀਵਾਰ ਸ਼ਾਮ 4 ਵਜੇ ਤੋਂ ਠੀਕ ਪਹਿਲਾਂ ਕਈ ਜਣਿਆ ਦੇ ਚਾਕੂ ਮਾਰੇ ਜਾਣ ਦੀਆਂ ਰਿਪੋਰਟਾਂ ‘ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਸੀ।

ਮਾਲ ‘ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਕੰਪਲੈਕਸ ਨੂੰ ਘੇਰ ਲਿਆ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰ ਕੌਣ ਹਨ।