July 2, 2024 9:07 pm
Derabassi

ਡੇਰਾਬੱਸੀ ‘ਚ ਤੇਜ਼ ਰਫ਼ਤਾਰ ਟਰੱਕ ਨੇ ਦੋ ਪੁਲਿਸ ਮੁਲਾਜ਼ਮਾਂ ਨੂੰ ਦਰੜਿਆ

ਡੇਰਾਬੱਸੀ, 27 ਦਸੰਬਰ 2023: ਡੇਰਾਬੱਸੀ (Derabassi) ‘ਚ ਵਾਪਰੇ ਸੜਕ ਹਾਦਸੇ ‘ਚ ਦੋ ਪੁਲਿਸ ਮੁਲਾਜ਼ਮਾਂ ਮੌਤ ਹੋ ਗਈ ਹੈ | ਦੇਰ ਰਾਤ ਲਗਭਗ 3 ਵਜੇ ਡੇਰਾਬੱਸੀ ਬਰਵਾਲਾ ਰੋਡ ‘ਤੇ ਇਕ ਟਰੱਕ ਨੇ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਦਰੜ ਦਿੱਤਾ | ਮਿਲੀ ਜਾਣਕਾਰੀ ਮੁਤਾਬਕ ਟਰੱਕ ਬਹੁਤ ਤੇਜ਼ ਰਫ਼ਤਾਰ ਨਾਲ ਗਲਤ ਸਾਈਡ ਤੋਂ ਆ ਰਿਹਾ ਸੀ। ਦੋਵੇਂ ਮੁਲਾਜ਼ਮ ਨਾਕੇ ਉਤੇ ਖੜ੍ਹੇ ਸਨ। ਜਦੋਂ ਉਨ੍ਹਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪੁਲਿਸ ਮੁਲਾਜ਼ਮ ਟਰੱਕ ਹੇਠਾਂ ਆ ਗਏ। ਫਿਲਹਾਲ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ |