Chandigarh

ਚੰਡੀਗੜ੍ਹ ‘ਚ ਤੇਜ਼ ਰਫ਼ਤਾਰ ਆਟੋ ਨੇ ਦੋ ਸਾਈਕਲ ਸਵਾਰਾਂ ਨੂੰ ਦਰੜਿਆ, ਇੱਕ ਡਾਕਟਰ ਦੀ ਮੌਤ

ਚੰਡੀਗੜ੍ਹ, 30 ਸਤੰਬਰ 2023: ਚੰਡੀਗੜ੍ਹ (Chandigarh) ਵਿੱਚ ਇੱਕ ਤੇਜ਼ ਰਫ਼ਤਾਰ ਆਟੋ ਨੇ ਦੋ ਸਾਈਕਲ ਸਵਾਰਾਂ ਨੂੰ ਦਰੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੁਝ ਦਿਨ ਪਹਿਲਾਂ ਸਵੇਰੇ 6:30 ਵਜੇ ਵਾਪਰਿਆ ਸੀ ਪਰ ਹੁਣ ਇਸ ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਹਾਦਸੇ ਵਿੱਚ ਮੋਹਾਲੀ ਦੇ ਦੰਦਾਂ ਦੇ ਡਾਕਟਰ ਲਖਵਿੰਦਰ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਸੀ । ਬ੍ਰੇਨ ਡੈੱਡ ਹੋਣ ਤੋਂ ਬਾਅਦ ਉਹ 10 ਦਿਨਾਂ ਤੱਕ ਹਸਪਤਾਲ ‘ਚ ਭਰਤੀ ਰਹੇ। ਸ਼ੁੱਕਰਵਾਰ ਦੁਪਹਿਰ 2 ਵਜੇ ਉਸ ਦੀ ਮੌਤ ਹੋ ਗਈ।

ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਲਖਵਿੰਦਰ ਹਰ ਰੋਜ਼ ਆਪਣੇ ਦੋਸਤਾਂ ਨਾਲ ਸਾਈਕਲ ਚਲਾ ਕੇ ਸੁਖਨਾ ਝੀਲ ਜਾਂਦਾ ਸੀ। ਉਹ ਸਾਈਕਲ ਚਲਾਉਣ ਦਾ ਬਹੁਤ ਸ਼ੌਕੀਨ ਸੀ। ਹਾਦਸੇ ਵਾਲੇ ਦਿਨ ਉਸ ਦਾ ਦੋਸਤ ਵਰਿੰਦਰ ਸਿੰਘ ਵੀ ਸਾਈਕਲ ’ਤੇ ਗਿਆ ਹੋਇਆ ਸੀ। ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਉਹ ਇੱਕ ਆਈਟੀ ਕੰਪਨੀ ਚਲਾਉਂਦਾ ਹੈ।

Scroll to Top