July 4, 2024 11:36 pm
Mohali

ਮੋਹਾਲੀ ਨਗਰ ਨਿਗਮ ਵੱਲੋਂ ‘ਵਰਲਡ ਟਾਇਲਟ ਕੈਂਪੈਨ’ ਤਹਿਤ ਜਨਤਕ ਪਖਾਨਿਆਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਮੁਹਿੰਮ

ਐੱਸ ਏ ਐੱਸ ਨਗਰ, 30 ਨਵੰਬਰ, 2023: ‘ਵਰਲਡ ਟਾਇਲਟ ਕੈਂਪੈਨ’ ਤਹਿਤ ਮਕਾਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਨਗਰ ਨਿਗਮ (Municipal Corporation), ਐਸ.ਏ.ਐਸ ਨਗਰ (Mohali) ਵਲੋਂ ‘ਵਰਲਡ ਟਾਇਲਟ ਕੈਂਪੈਨ’ 19 ਨਵੰਬਰ ਤੋਂ ਲੈ ਕੇ 25 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ‘ਪਬਲਿਕ ਟਾਇਲਟਸ/ਕਮਿਊਨਿਟੀ ਟਾਇਲਟ’ ਦੀ ਸਾਂਭ-ਸੰਭਾਲ, ਸੁੰਦਰੀਕਰਨ, ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਦੇ ਹੋਏ ‘ਸਫ਼ਾਈ ਮੁਹਿੰਮ’ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਵਾਰਡ ਦੇ ‘ਜਨਤਕ ਪਖਾਨੇ/ਕਮਿੳੂਨਿਟੀ ਟਾਇਲਟ ਬਲਾਕ’ ਦੇ ਸੁੰਦਰੀਕਰਨ ਲਈ ਆਲੇ-ਦੁਆਲੇ ਪੌਦੇ ਲਗਾਏ ਜਾ ਰਹੇ ਹਨ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੀ ਪੀ ਈ ਕਿੱਟਸ ਦਿੱਤੀਆਂ ਜਾਣੀਆਂ ਹਨ। ਇਸ ਤੋਂ ਇਲਾਵਾ ‘ਪਬਲਿਕ ਕਮਿਊਨਿਟੀ ਟਾਇਲਟਸ’ ਦੇ ਜਿਨ੍ਹਾਂ ‘ਕੇਅਰ ਟੇਕਰਾਂ’ ਵੱਲੋਂ ਵਧੀਆ ਢੰਗ ਨਾਲ ਆਪਣੀ ਡਿਊਟੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਹਰੇਕ ਜ਼ੋਨ ਵਿੱਚ ‘ਰੈਂਡਮਲੀ’ ‘ਪਬਲਿਕ ਟਾਇਲਟਸ/ਕਮਿਊਨਿਟੀ ਟਾਇਲਟਸ’ ਦੀ ਪੜਤਾਲ ਕੀਤੀ ਜਾਵੇਗੀ ਅਤੇ ਇਨ੍ਹਾਂ ਦੀ ਸਾਫ਼-ਸਫ਼ਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾ ਦੀ ਰੈਂਕਿੰਗ ਕੀਤੀ ਜਾਵੇਗੀ। ਇਸ ਮੁਹਿੰਮ ਰਾਹੀਂ ਸ਼ਹਿਰ  (Mohali) ਵਾਸੀਆ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਇਆ ਜਾਵੇ। ਇਸ ਦੇ ਨਾਲ ਹੀ ‘ਬੈਸਟ ਟਾਇਲਟ’ ਵੀ ਘੋਸ਼ਿਤ ਕੀਤਾ ਜਾਵੇਗਾ।