ENO

ਸ੍ਰੀ ਮੁਕਤਸਰ ਸਾਹਿਬ ‘ਚ ਇੱਕ ਦੁਕਾਨਦਾਰ ‘ਤੇ ਨਕਲੀ ENO ਵੇਚਣ ਦੇ ਦੋਸ਼, 2700 ਪਾਉਚ ਬਰਾਮਦ

ਸ੍ਰੀ ਮੁਕਤਸਰ ਸਾਹਿਬ , 09 ਅਕਤੂਬਰ 2023: ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ‘ਤੇ ਬੀਤੇ ਦਿਨੀਂ ਦੁਕਾਨਦਾਰ ‘ਤੇ ਐੱਸਡੀਟੀ ਲਈ ਵਰਤੀ ਜਾਣ ਵਾਲੀ ਨਕਲੀ ਇਨੋ (ENO) ਵੇਚਣ ਦੇ ਕਥਿਤ ਦੋਸ਼ ਲੱਗੇ ਹਨ | ਦੁਕਾਨ ‘ਤੇ ਕੰਪਨੀ ਦੇ ਕਰਮਚਾਰੀਆਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ, ਇਸ ਦੌਰਾਨ ਭਾਰੀ ਮਾਤਰਾ ਵਿੱਚ ENO ਦੇ 2700 ਪਾਉਚ ਬਰਾਮਦ ਕੀਤੇ ਗਏ ਹਨ ।

ਕੰਪਨੀ ਦੇ ਕਰਿੰਦਿਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇੱਕ ਦੁਕਾਨਦਾਰ ਵੱਲੋਂ ਨਕਲੀ ENO ਵੇਚੀ ਜਾ ਰਹੀ ਹੈ। ਜਦੋਂ ਅਸੀਂ ਪੁਲਿਸ ਦੇ ਨਾਲ ਦੁਕਾਨ ‘ਤੇ ਛਾਪੇਮਾਰੀ ਕੀਤੀ ਤਾਂ ਭਾਰੀ ਮਾਤਰਾ ਦੇ ਵਿੱਚ ENO ਦੇ ਪਾਉਚ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਜਬਤ ਕਰ ਲਿਆ ਹੈ |

ਕੰਪਨੀ ਦੇ ਕਰਿੰਦਿਆਂ ਨੇ ਦੱਸਿਆ ਕਿ ਨਕਲੀ ਇਨੋ ਮਨੁੱਖੀ ਜੀਵਨ ਦੇ ਲਈ ਜ਼ਹਿਰ ਦਾ ਕੰਮ ਕਰਦੀ ਹੈ ਤੇ ਦੁਕਾਨਦਾਰਾਂ ਦੇ ਵੱਲੋਂ ਬਿਨਾਂ ਮਨੁੱਖੀ ਜੀਵਨ ਦੀ ਪਰਵਾਹ ਕੀਤਿਆਂ ਨਕਲੀ ENO ਵੇਚੀ ਜਾ ਰਹੀ ਸੀ | ਇਸ ਮੌਕੇ ਕੰਪਨੀ ਦੇ ਕਰਿੰਦਿਆਂ ਨੇ ਨਕਲੀ ਤੇ ਅਸਲੀ ENO ਦੀ ਪਛਾਣ ਦੱਸੀ, ਕਿ ਕਿਸ ਤਰ੍ਹਾਂ ਦੇ ਨਾਲ ਨਕਲੀ ਤੇ ਅਸਲੀ ਦੀ ਪਛਾਣ ਕੀਤੀ ਜਾ ਸਕਦੀ ਹੈ।

ਦੂਜੇ ਪਾਸੇ ਇਸ ਮਾਮਲੇ ਸੰਬੰਧੀ ਥਾਣਾ ਸਿਟੀ ਐਸਐਚਓ ਵਰੁਣ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੀ ਰਿਪੋਰਟ ਸਬੰਧਿਤ ਮਹਿਕਮੇ ਨੂੰ ਭੇਜ ਦਿੱਤੀ ਗਈ ਹੈ,ਜਦੋਂ ਵੀ ਸਾਨੂੰ ਰਿਪੋਰਟ ਮਿਲਦੀ ਹੈ, ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ।

Scroll to Top