ਅੰਮ੍ਰਿਤਸਰ, 10 ਅਗਸਤ 2024: ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ (Sri Darbar Sahib) ਦੇ ਲੰਗਰ ਹਾਲ (langar hall) ‘ਚ ਕੜਾਹੇ ‘ਚ ਡਿੱਗਣ ਵਾਲੇ ਸੇਵਾਦਾਰ ਦੀ ਅੱਜ ਅੱਠ ਦਿਨ ਬਾਅਦ ਮੌਤ ਹੋ ਗਈ | ਜਿਕਰਯੋਗ ਹੈ ਕਿ ਮ੍ਰਿਤਕ ਸੇਵਾਦਾਰ ਬਲਬੀਰ ਸਿੰਘ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਜ਼ੇਰੇ ਇਲਾਜ ਸੀ | ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਲਗਭਗ ਪਿਛਲੇ ਦਸ ਸਾਲਾਂ ਤੋਂ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ। ਦਾਲ ਦੇ ਕੜਾਹੇ ‘ਚ ਡਿੱਗਣ ਕਾਰਨ ਸੇਵਾਦਾਰ ਦਾ 70 ਫ਼ੀਸਦ ਸਰੀਰ ਝੁਲਸ ਗਿਆ।
ਦਸੰਬਰ 5, 2025 11:16 ਬਾਃ ਦੁਃ




