ਚੰਡੀਗੜ੍ਹ, 01 ਜੁਲਾਈ 2024: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ ਵੱਖਰਾ ਧੜਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ | ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਮੁਆਫ਼ੀਨਾਮਾ ਦਿੱਤਾ ਹੈ | ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ, ਜਾਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ ਆਦਿ ਆਗੂ ਹਾਜ਼ਰ ਹਨ |ਇਸ ਪੱਤਰ ‘ਚ ਅਕਾਲੀ ਦਲ ਸਰਕਾਰ ਅਤੇ ਖ਼ਾਸ ਤੌਰ ‘ਤੇ ਸੁਖਬੀਰ ਸਿੰਘ ਬਾਦਲ ਤੋਂ ਹੋਈਆਂ ਗਲਤੀਆਂ ਦਾ ਜਿਕਰ ਕੀਤਾ ਗਿਆ ਹੈ |
ਜਿਕਰਯੋਗ ਹੈ ਕਿ ਇਸ ਧੜੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚ ਕੇ ਮੁਆਫ਼ੀ ਮੰਗੀ ਜਾਵੇਗੀ ਅਤੇ ਅਰਦਾਸ ਕੀਤੀ ਜਾਵੇਗੀ | ਸ਼੍ਰੋਮਣੀ ਅਕਾਲੀ ਦਲ ਦਾ ਵੱਖਰਾ ਧੜਾ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਕਰ ਰਿਹਾ ਹੈ |
ਲੋਕ ਸਭਾ ਚੋਣਾਂ 2024 ‘ਚ ਹਾਰ ਮਿਲਣ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ (Shiromani Akali Dal) ‘ਚ ਬਗਾਵਤ ਸ਼ੁਰੂ ਗਈ ਹੈ। ਪਾਰਟੀ ਧੜਿਆਂ ‘ਚ ਵੰਡੀ ਗਈ ਹੈ। ਇਸ ਵੱਖਰੇ ਧੜੇ ਵੱਲੋਂ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਪਾਰਟੀ ਦਫਾ ਹਿੱਸਿਆਂ ‘ਚ ਨਹੀਂ ਵੰਡੀ ਜਾਣੀ ਚਾਹੀਦੀ |