July 5, 2024 1:04 am
Lakhbir Landa

ਗੈਂਗਸਟਰ ਲਖਬੀਰ ਲੰਡਾ ਦੇ ਨਾਂ ‘ਤੇ ਸਾਬਕਾ ਸਰਪੰਚ ਤੋਂ ਮੰਗੀ 1 ਕਰੋੜ ਰੁਪਏ ਦੀ ਫਿਰੌਤੀ

ਚੰਡੀਗੜ੍ਹ, 25 ਜਨਵਰੀ 2023: ਕੈਨੇਡਾ ‘ਚ ਬੈਠੇ ਕਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ (Lakhbir Singh Landa) ਦੇ ਨਾਂ ‘ਤੇ ਕਾਰੋਬਾਰੀਆਂ, ਸਿਆਸਤਦਾਨਾਂ ਤੋਂ ਫਿਰੌਤੀ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸਦੇ ਨਾਲ ਹੀ ਲਖਬੀਰ ਲੰਡਾ ਵੱਲੋਂ ਸਾਬਕਾ ਸਰਪੰਚ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ |

ਥਾਣਾ ਸਦਰ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਬੁੱਗਾ ਦੇ ਵਸਨੀਕ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 15 ਜਨਵਰੀ ਨੂੰ ਉਸ ਦੇ ਮੋਬਾਈਲ ’ਤੇ ਕਿਸੇ ਨੇ ਫੋਨ ਕੀਤਾ। ਫੋਨ ਕਰਨ ਵਾਲੇ ਨੇ ਆਪਣਾ ਨਾਂ ਲਖਬੀਰ ਸਿੰਘ ਲੰਡਾ ਦੱਸਿਆ।

ਲੰਡਾ ਨੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਡਰ ਦੇ ਮਾਰੇ ਉਸ ਨੇ ਆਪਣਾ ਮੋਬਾਈਲ ਬੰਦ ਕਰ ਦਿੱਤਾ। 19 ਜਨਵਰੀ ਨੂੰ ਫਿਰ ਮੋਬਾਈਲ ‘ਤੇ ਕਾਲ ਆਈ। ਫਿਰ ਫੋਨ ਕਰਨ ‘ਤੇ ਲਖਬੀਰ ਲੰਡੇ ਨੇ ਫਿਰੌਤੀ ਦੀ ਮੰਗ ਕੀਤੀ। ਲੰਡਾ ਨੇ ਧਮਕੀ ਦਿੱਤੀ ਕਿ ਜੇਕਰ ਫਿਰੌਤੀ ਦੀ ਰਕਮ ਨਾ ਮਿਲੀ ਤਾਂ ਉਸ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਗੁਰਚਰਨ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ।