ਫੌਜੀਆਂ ਦੇ ਪਿੰਡ

ਫੌਜੀਆਂ ਦੇ ਪਿੰਡ ‘ਚੋਂ ਨਿਕਲੇ ਪੰਜਾਬੀ ਨੌਜਵਾਨ ਨੇ ਰਵਾਇਤ ਨੂੰ ਵਧਾਇਆ ਅੱਗੇ, ਕੈਨੇਡੀਅਨ ਫੌਜ ‘ਚ ਲੈਫਟੀਨੈਂਟ ਹੋਇਆ ਭਰਤੀ

ਗੁਰਦਾਸਪੁਰ 28 ਜੂਨ 2023: ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਖੋਖਰ ਫੌਜੀਆਂ ਇਸ ਗੱਲ ਦੀ ਪਛਾਣ ਰੱਖਦਾ ਹੈ ਕਿ ਇਸ ਪਿੰਡ ‘ਚ ਦੇਸ਼ ਦੀ ਅਜਾਦੀ ਤੋਂ ਪਹਿਲਾ ਅਤੇ ਅੱਜ ਵੀ ਵੱਡੀ ਗਿਣਤੀ ‘ਚ ਨੌਜਵਾਨ ਦੇਸ਼ ਦੀ ਰੱਖਿਆ ਲਈ ਭਾਰਤੀ ਫੌਜ ‘ਚ ਤਾਇਨਾਤ ਹਨ ਅਤੇ ਕਈ ਸਾਬਕਾ ਫੌਜੀ ਅਫਸਰ ਸੇਵਾ ਮੁਕਤ ਹੋਏ ਹਨ ਅਤੇ ਕਈਆਂ ਨੇ ਮੈਡਲ ਵੀ ਹਾਸਲ ਕੀਤੇ |

ਉਥੇ ਹੀ ਇਸ ਪਿੰਡ ਦੇ ਹੀ ਇਕ ਫੌਜੀ ਪਰਿਵਾਰ ਦੇ ਨੌਜਵਾਨ ਨੇ ਆਪਣੇ ਪਰਿਵਾਰ ਅਤੇ ਪਿੰਡ ਦੀ ਇਸ ਰਵਾਇਤ ਵੀ ਅੱਗੇ ਲੈ ਕੇ ਜਾਂਦੇ ਹੋਏ ਭਾਰਤ ਨਹੀਂ ਬਲਕਿ ਕੈਨੇਡਾ ਦੀ ਧਰਤੀ ‘ਤੇ ਉਥੇ ਆਰਮੀ ‘ਚ ਭਰਤੀ ਹੋਇਆ ਹੈ | ਕੈਨੇਡਾ ‘ਚ ਫੌਜੀ ਅਫਸਰ ਨੌਜਵਾਨ ਜੈਦੀਪ ਸਿੰਘ ਦਾ ਆਪਣੇ ਜੱਦੀ ਪਿੰਡ ਅਤੇ ਘਰ ਖੋਖਰ ਫੌਜੀਆਂ ਪੁੱਜਣ ‘ਤੇ ਜਿਥੇ ਪਰਿਵਾਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਪਿੰਡ ਦੇ ਸਾਬਕਾ ਫੌਜੀਆਂ ਵੱਲੋਂ ਵੀ ਨੌਜਵਾਨ ਨੂੰ ਸਨਮਾਨਿਤ ਕੀਤਾ ਗਿਆ |

ਫੌਜੀਆਂ ਦੇ ਪਿੰਡ

2010 ‘ਚ ਵਿਦੇਸ਼ ਕੈਨੇਡਾ ਵਸੇ ਨੌਜਵਾਨ ਜੈਦੀਪ ਸਿੰਘ ਕੈਨੇਡਾ ਦੀ ਆਰਮੀ ‘ਚ ਲੈਫਟੀਨੈਂਟ ਭਰਤੀ ਹੋਇਆ ਹੈ | ਜੈਦੀਪ ਨੇ ਦੱਸਿਆ ਕਿ ਜਦ ਉਹ ਆਪਣੇ ਮਾਤਾ ਪਿਤਾ ਨਾਲ 2010 ‘ਚ ਕੈਨੇਡਾ ਗਿਆ ਤਾਂ ਬਹੁਤ ਛੋਟਾ ਸੀ ਅਤੇ ਉਦੋਂ ਤੋਂ ਉਸ ਨੂੰ ਪਰਿਵਾਰ ਅਤੇ ਪਿੰਡ ‘ਚ ਫੌਜੀਆਂ ਨੂੰ ਦੇਖ ਫੌਜ ‘ਚ ਭਰਤੀ ਹੋਣ ਦਾ ਜਜ਼ਬਾ ਸੀ | ਭਾਵੇਂ ਉਸਦੀ ਸਕੂਲੀ ਸਿੱਖਿਆ ਅਤੇ ਉਚੇਰੀ ਸਿੱਖਿਆ ‘ਚ ਉਸ ਕੋਲ ਕੈਨੇਡਾ ਚ ਹੋਰ ਵੀ ਨੌਕਰੀ ਕਰਨ ਲਈ ਮੌਕੇ ਸਨ ਲੇਕਿਨ ਉਸਨੇ ਆਰਮੀ ਹੀ ਜੁਆਇਨ ਕਰਨ ਦਾ ਟੀਚਾ ਰੱਖਿਆ ਅਤੇ ਅੱਜ ਉਹ ਕਾਮਯਾਬ ਹੋਇਆ ਹੈ |

ਉਥੇ ਹੀ ਜੈਦੀਪ ਨਾਲ ਕੈਨੇਡਾ ਤੋਂ ਉਸਦੀ ਮਾਂ ਵੀ ਆਪਣੇ ਸੁਹਰੇ ਪਿੰਡ ਪੁੱਜੀ ਤਾਂ ਪਰਿਵਾਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮਾਂ ਦਾ ਕਹਿਣਾ ਸੀ ਕਿ ਬੇਟੇ ਨੇ ਜੋ ਚੁਣਿਆ ਹੈ ਉਹ ਉਸਦੀ ਆਪਣੀ ਇੱਛਾ ਸੀ ਅਤੇ ਉਹਨਾਂ ਵੱਲੋਂ ਵੀ ਆਪਣੇ ਪੁੱਤ ਦਾ ਪੂਰਾ ਸਾਥ ਦਿੱਤਾ | ਉਥੇ ਹੀ ਜੈਦੀਪ ਦੇ ਚਾਚਾ ਪੰਜਾਬ ਪੁਲਿਸ ਆਧਿਕਾਰੀ ਭਗਤ ਸਿੰਘ ਅਤੇ ਹੋਰਨਾਂ ਪਿੰਡ ਦੇ ਸਾਬਕਾ ਫੌਜੀ ਅਫਸਰ ਹਨ | ਜਿਥੇ ਜੈਦੀਪ ਨੂੰ ਸਨਮਾਨਿਤ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਅੱਜ ਉਹਨਾਂ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਵਿਦੇਸ਼ ‘ਚ ਵੀ ਉਹਨਾਂ ਦੇ ਪਿੰਡ ਦਾ ਨਾਂਅ ਫੌਜੀਆਂ ਦੇ ਪਿੰਡ ਵਜੋਂ ਜੈਦੀਪ ਨੇ ਕਾਇਮ ਰੱਖਿਆ ਹੈ |

 

Scroll to Top