26 ਅਕਤੂਬਰ 2024: ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭੰਡਾਲ (Bhandal in Gurdaspur district) ਦੇ ਫਿਜ਼ਿਕਸ ਦੇ ਲੈਕਚਰਾਰ ਸਤਬੀਰ ਸਿੰਘ ਦੇ ਪੁੱਤਰ ਅਰਮਾਨਪ੍ਰੀਤ ਸਿੰਘ (Armanpreet Singh) ਨੇ ਯੂ.ਪੀ.ਐੱਸ.ਸੀ (UPSC) ਦੁਆਰਾ ਵੀਰਵਾਰ ਸ਼ਾਮ ਨੂੰ ਐਲਾਨੀ ਗਈ ਐੱਨ.ਡੀ.ਏ.-153 ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਰੈਂਕ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ ਇਸ ਪ੍ਰਾਪਤੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਰਿਵਾਰ ਨੇ ਕਿਹਾ ਸਾਨੂੰ ਬੁਹਤ ਹੀ ਖੁਸ਼ੀ ਹੋਈ ਹੈ, ਸਾਰਾ ਪਿੰਡ ਸਾਨੂੰ ਵਧਾਇਆਂ ਦੇ ਰਿਹਾ ਹੈ ਕਿ ਛੋਟੀ ਜਿਹੀ ਉਮਰ ਵਿੱਚ ਵੱਡੀਆਂ ਮੱਲਾ ਮਾਰੀਆਂ ਹਨ | ਪੁੱਤ ਦੀ ਛੋਟੀ ਉਮਰੇ ਇੰਨੀ ਵੱਡੀ ਉਪਲੱਬਧੀ ਵੇਖ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ, ਤੇ ਉਥੇ ਹੀ ਵਿਦੇਸ਼ ਵੱਲ ਜਾ ਰਹੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਹੀ ਸੂਬੇ ਵਿੱਚ ਰਹਿਕੇ ਮਿਹਨਤ ਕਰੋ ਮਿਹਨਤ ਦਾ ਫਲ ਜਰੂਰ ਮਿਲਦਾ ਹੈ |
ਜਨਵਰੀ 19, 2025 5:24 ਪੂਃ ਦੁਃ