ਪੰਜਾਬੀ ਨੌਜਵਾਨ

ਕੈਨੇਡਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਨੇ ਮੱਦਦ ਦੀ ਕੀਤੀ ਪੁਕਾਰ

ਚੰਡੀਗੜ੍ਹ 25 ਮਾਰਚ 2024: ਤਾਰਨ ਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਦੇਊ ਬਾਠ ਦਾ ਰਹਿਣ ਵਾਲਾ ਇੱਕ ਨੌਜਵਾਨ ਕੈਨੇਡਾ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਵੇਂ ਹੀ ਇਹ ਸੂਚਨਾ ਪਰਿਵਾਰ ਤੱਕ ਪਹੁੰਚੀ ਤਾਂ ਘਰ ‘ਚ ਸੋਗ ਦਾ ਮਾਹੌਲ ਬਣ ਗਿਆ। ਪੀੜਤ ਪਰਿਵਾਰ ਹੁਣ ਸਰਕਾਰ ਤੋਂ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਉਸ ਦਾ 21 ਸਾਲਾ ਲੜਕਾ ਸਰਤਾਜ ਸਿੰਘ ਢਿੱਲੋਂ ਕਰੀਬ 3 ਮਹੀਨੇ ਪਹਿਲਾਂ ਬਰੈਂਪਟਨ ਵਿਦੇਸ਼ ਗਿਆ ਸੀ।

ਉਨ੍ਹਾਂ ਨੂੰ ਫੋਨ ਕਾਲ ਦੌਰਾਨ ਪਤਾ ਲੱਗਾ ਕਿ ਸਰਤਾਜ ਸਿੰਘ ਕਾਲਜ ਪੜ੍ਹ ਕੇ ਆਪਣੇ ਦੋਸਤਾਂ ਨਾਲ ਸੈਰ ਕਰਨ ਗਿਆ ਸੀ। ਉਸ ਦੀ ਕਾਰ ਅਚਾਨਕ ਚੱਕਰਵਾਤੀ ਤੂਫਾਨ ਦੀ ਲਪੇਟ ‘ਚ ਆ ਗਈ, ਜੋ ਸੜਕ ਦੇ ਦੂਜੇ ਪਾਸੇ ਚਲੀ ਗਈ। ਉਦੋਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਵਾਹਨ ਨੇ ਬੇਟੇ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਰਤਾਜ ਸਿੰਘ ਦੀ ਮੌਤ ਹੋ ਗਈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਸਰਤਾਜ ਸਿੰਘ ਦੀ ਦੇਹ ਨੂੰ ਛੇਤੀ ਭਾਰਤ ਲਿਆਂਦੀ ਜਾਵੇ।

Scroll to Top