ਨਿੱਜੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਡਰਾਈਵਰ ਸਣੇ 10 ਯਾਤਰੀ ਜ਼.ਖ਼.ਮੀ

28 ਅਕਤੂਬਰ 2024: ਹਿਮਾਚਲ ਪ੍ਰਦੇਸ਼(himachal pradesh) ਦੇ ਕਾਂਗੜਾ ਜ਼ਿਲੇ ‘ਚ ਰਾਜਾ ਕਾ ਤਾਲਾਬ-ਜਵਾਲੀ ਰੋਡ ‘ਤੇ ਸੋਮਵਾਰ ਨੂੰ ਇਕ ਨਿੱਜੀ ਬੱਸ ਹਾਦਸੇ (bus accident) ਦਾ ਸ਼ਿਕਾਰ ਹੋ ਗਈ। ਦੱਸ ਦੇਈਏ ਕਿ ਨਿੱਜੀ ਬੱਸ ਸੰਸਾਰਪੁਰ ਟੇਰੇਸ ਤੋਂ ਜਵਾਲੀ ਵੱਲ ਆ ਰਹੀ ਸੀ ਕਿ ਸਮਾਲਾਣਾ ਸਥਿਤ ਬੀਅਰ ਫੈਕਟਰੀ ਦੇ ਕੋਲ ਬੇਕਾਬੂ ਹੋ ਕੇ ਡਰੇਨ ਵਿੱਚ ਜਾ ਡਿੱਗੀ। ਹਾਦਸੇ ‘ਚ ਡਰਾਈਵਰ ਸਣੇ 10 ਯਾਤਰੀ ਜ਼ਖਮੀ ਹੋ ਗਏ। ਬੱਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ ਅਤੇ ਡਰਾਈਵਰ ਸਣੇ ਸਵਾਰੀਆਂ ਨੂੰ ਬਾਹਰ ਕੱਢਿਆ। ਤੇ ਤੁਰੰਤ ਐਂਬੂਲੈਂਸ ਬੁਲਾਈ ਗਈ, ਜ਼ਖ਼ਮੀਆਂ (injured) ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ (civil hospital) ਜਵਾਲੀ ਵਿਖੇ ਪਹੁੰਚਾਇਆ ਗਿਆ।

 

ਇੱਕ ਜ਼ਖ਼ਮੀ ਰਾਕੇਸ਼ ਕੁਮਾਰ ਨੂੰ ਟਾਂਡਾ ਰੈਫ਼ਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਉਧਰ, ਬੱਸ ਆਪਰੇਟਰ ਅਨੁਸਾਰ ਇਹ ਹਾਦਸਾ ਬੱਸ ਦਾ ਸਟੇਅਰਿੰਗ ਲਾਕ ਹੋਣ ਕਾਰਨ ਵਾਪਰਿਆ ਹੈ। ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐਸਪੀ ਨੂਰਪੁਰ ਅਸ਼ੋਕ ਰਤਨ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਕੱਲ੍ਹ ਵੀ ਨੂਰਪੁਰ ਨੇੜੇ ਭਦੌੜ ਵਿੱਚ ਚਾਰ ਵਾਹਨਾਂ ਦੀ ਆਪਸ ਵਿੱਚ ਟੱਕਰ ਹੋਣ ਕਾਰਨ ਚਾਰ ਔਰਤਾਂ ਜ਼ਖ਼ਮੀ ਹੋ ਗਈਆਂ ਸਨ।

Scroll to Top