July 5, 2024 12:22 am
Fazilka

ਫਾਜ਼ਿਲਕਾ ‘ਚ ਗਰੀਬ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਪਰਿਵਾਰ ਨੇ ਸਰਕਾਰ ਤੋਂ ਮੰਗੀ ਆਰਥਿਕ ਮੱਦਦ

ਚੰਡੀਗੜ੍ਹ, 08 ਜੂਨ 2024: ਫਾਜ਼ਿਲਕਾ (Fazilka) ਦੇ ਪਿੰਡ ਟਾਹਲੀਵਾਲਾ ‘ਚ ਸਬਜ਼ੀ ਦੀ ਫਸਲ ਨੂੰ ਪਾਣੀ ਲਾਉਣ ਗਏ ਕਿਸਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ, ਕਿਸਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਗੁਰਮੁੱਖ ਸਿੰਘ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਹੈ, ਪਰ ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮੱਦਦ ਦੀ ਮੰਗ ਕੀਤੀ ਹੈ।

ਮ੍ਰਿਤਕ ਕਿਸਾਨ ਗੁਰਮੁੱਖ ਸਿੰਘ ਦੀ ਲਾਸ਼ ਲੈ ਕੇ ਸਰਕਾਰੀ ਹਸਪਤਾਲ ਪੁੱਜੇ ਮ੍ਰਿਤਕ ਦੇ ਚਾਚਾ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 28 ਸਾਲਾ ਗੁਰਮੁੱਖ ਸਿੰਘ ਪਿੰਡ ਗਹਿਲੇਵਾਲਾ ਆਪਣੇ ਖੇਤ ਵਿੱਚ ਸਬਜ਼ੀ ਦੀ ਫ਼ਸਲ ਨੂੰ ਪਾਣੀ ਲਾਉਣ ਗਿਆ ਸੀ। ਜਿਵੇਂ ਹੀ ਪਾਣੀ ਦੀ ਸਪਲਾਈ ਲਈ ਟਿਊਬਵੈੱਲ ਦੀ ਸਵਿੱਚ ਆਨ ਕੀਤੀ ਤਾਂ ਉਸ ਵਿੱਚੋਂ ਹਾਈ ਵੋਲਟੇਜ ਦਾ ਕਰੰਟ ਚੱਲ ਪਿਆ ਅਤੇ ਬਿਜਲੀ ਦਾ ਕਰੰਟ ਲੱਗਣ ਨਾਲ ਗੁਰਮੁਖ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਗੁਰਮੁਖ ਸਿੰਘ ਕੋਲ ਡੇਢ ਏਕੜ ਦੇ ਕਰੀਬ ਜ਼ਮੀਨ ਸੀ, ਜਿੱਥੇ ਗੁਰਮੁਖ ਸਿੰਘ ਖੇਤੀ ਕਰਦਾ ਸੀ।