September 10, 2024 4:49 pm
Gautam Gambhir

ਖਿਡਾਰੀ ਨੂੰ ਪਹਿਲਾਂ ਆਪਣੀ ਟੀਮ ਲਈ ਖੇਡਣਾ ਚਾਹੀਦੈ, ਇਹ ਕੋਈ ਵਿਅਕਤੀਗਤ ਖੇਡ ਨਹੀਂ: ਮੁੱਖ ਕੋਚ ਗੌਤਮ ਗੰਭੀਰ

ਚੰਡੀਗੜ੍ਹ, 12 ਜੁਲਾਈ 2024: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ (Gautam Gambhir) ਦਾ ਅਹਿਮ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਨੂੰ ਪਹਿਲਾਂ ਆਪਣੀ ਟੀਮ ਲਈ ਖੇਡਣਾ ਚਾਹੀਦਾ ਹੈ ਕਿਉਂਕਿ ਕ੍ਰਿਕਟ ਇੱਕ ਟੀਮ ਗੇਮ ਹੈ।

ਗੌਤਮ ਗੰਭੀਰ (Gautam Gambhir) ਨੇ ਸਟਾਰ ਸਪੋਰਟਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਖਿਡਾਰੀਆਂ ਨੂੰ ਇਕੋ ਸੰਦੇਸ਼ ਹੈ ਕਿ ਉਹ ਪੂਰੀ ਕੋਸ਼ਿਸ਼ ਅਤੇ ਇਮਾਨਦਾਰੀ ਨਾਲ ਖੇਡਣ | ਨਤੀਜੇ ਯਕੀਨੀ ਤੌਰ ‘ਤੇ ਤੁਹਾਡੇ ਮਗਰ ਆਉਣਗੇ | ਉਨ੍ਹਾਂ ਕਿਹਾ ਕਿ “ਜਦੋਂ ਵੀ ਮੈਂ ਬੱਲਾ ਚੁੱਕਦਾ ਹਾਂ ਤਾਂ ਨਤੀਜੇ ਬਾਰੇ ਨਹੀਂ ਸੋਚਦਾ | ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨੀਆਂ ਦੌੜਾਂ ਬਣਾਵਾਂਗਾ। ਮੈਂ ਹਮੇਸ਼ਾ ਇਹ ਮੰਨਦਾ ਹਾਂ ਕਿ ਮੈਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਆਪਣੇ ਪੇਸ਼ੇ ਨਾਲ ਇਨਸਾਫ਼ ਕਰਨਾ ਚਾਹੀਦਾ ਹੈ।

Read More: Champions Trophy: ਚੈਂਪੀਅਨਸ ਟਰਾਫੀ ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ ! ਇਨ੍ਹਾਂ ਦੇਸ਼ਾਂ ‘ਚ ਹੋ ਸਕਦੇ ਨੇ ਮੁਕਾਬਲੇ

ਉਨ੍ਹਾਂ ਖਿਡਾਰੀਆਂ ਨੂੰ ਸਲਾਹ ਦਿੱਤੀ ਕਿ ਮੈਦਾਨ ‘ਤੇ ਜਾ ਕੇ ਸਿਰਫ ਆਪਣੀ ਟੀਮ ਨੂੰ ਜਿੱਤਣ ‘ਚ ਮੱਦਦ ਕਰਨ ਦੀ ਕੋਸ਼ਿਸ਼ ਕਰੋ | ਇਹ ਕੋਈ ਵਿਅਕਤੀਗਤ ਖੇਡ ਨਹੀਂ ਹੈ ਜਿੱਥੇ ਤੁਸੀਂ ਆਪਣੇ ਬਾਰੇ ਸੋਚਦੇ ਹੋ। ਇੱਥੇ ਟੀਮ ਪਹਿਲਾਂ ਆਉਂਦੀ ਹੈ। ਇਸਦੇ ਨਾਲ ਹੀ ਗੌਤਮ ਗੰਭੀਰ ਨੇ ਕਿਹਾ ਕਿ ਜੇਕਰ ਤੁਸੀਂ ਚੰਗੇ ਖਿਡਾਰੀ ਹੋ ਤਾਂ ਤੁਹਾਨੂੰ ਸਾਰੇ ਫਾਰਮੈਟ ਖੇਡਣੇ ਚਾਹੀਦੇ ਹਨ |