ਫਤਿਹਗੜ੍ਹ ਸਾਹਿਬ, 17 ਫ਼ਰਵਰੀ 2023: ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਥਾਣਾ ਮੂਲੇਪੁਰ ਪੁਲਿਸ (Mulepur Police) ਨੇ 2 ਕਿੱਲੋ 560 ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ | ਇਸ ਦੌਰਾਨ ਡੀਐਸਪੀ ਸੁਖਬੀਰ ਸਿੰਘ ਡੀਐਸਪੀ ਨੇ ਦੱਸਿਆ ਕਿ ਥਾਣਾ ਮੁੱਲੇਪੁਰ ਦੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਪੁਲ ਸੂਆ ਰਿਉਣਾ ਨੀਵਾ ਵਿਖੇ ਸ਼ੱਕ ਦੇ ਅਧਾਰ ਤਲਾਸ਼ੀ ਦੌਰਾਨ ਚਰਨਜੀਤ ਸਿੰਘ ਉਰਫ ਕਾਲਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪੁਰ ਮੰਡੀ, ਜਿਲ੍ਹਾ ਪਟਿਆਲਾ ਦੇ ਪਿੱਠੂ ਬੈਗ ਵਿਚੋਂ 2 ਕਿੱਲੋ 560 ਗ੍ਰਾਮ ਅਫੀਮ ਬਰਾਮਦ ਕਰਕੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮਾਰਚ 12, 2026 11:17 ਪੂਃ ਦੁਃ




