July 7, 2024 3:21 pm
ATM

ਮਜ਼ਦੂਰ ਦਾ ATM ਬਦਲ ਕੇ ਠੱਗੀ ਕਰਨ ਦੀ ਕੋਸ਼ਿਸ਼ ਕਰਦਾ ਵਿਅਕਤੀ ਲੋਕਾਂ ਵੱਲੋਂ ਕਾਬੂ, 70 ATM ਕਾਰਡ ਬਰਾਮਦ

ਚੰਡੀਗੜ੍ਹ, 12 ਸਤੰਬਰ 2023: ਕਪੂਰਥਲਾ ਸ਼ਹਿਰ ‘ਚ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ (ATM) ‘ਚੋਂ ਪੈਸੇ ਕਢਵਾਉਣ ਆਏ ਮਜ਼ਦੂਰ ਏ.ਟੀ.ਐਮ ਕਾਰਡ ਬਦਲ ਕੇ ਠੱਗੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰ ਲਿਆ ਅਤੇ ਕੁੱਟਮਾਰ ਕੀਤੀ । ਮੌਕੇ ‘ਤੇ ਮੁਲਜ਼ਮ ਨੌਜਵਾਨ ਕੋਲੋਂ ਵੱਖ-ਵੱਖ ਬੈਂਕਾਂ ਦੇ 70 ਦੇ ਕਰੀਬ ਏਟੀਐਮ ਕਾਰਡ ਅਤੇ ਚੋਰੀ ਹੋਏ ਬਟੂਏ ਵੀ ਬਰਾਮਦ ਕੀਤੇ ਗਏ। ਮੁਲਜ਼ਮ ਦੀ ਪਛਾਣ ਦੀਪਕ ਵਾਸੀ ਲੰਮਾ ਪਿੰਡ ਜਲੰਧਰ ਵਜੋਂ ਹੋਈ ਹੈ |

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀ.ਸੀ.ਆਰ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮੁਲਜ਼ਮ ਨੂੰ ਥਾਣਾ ਸਿਟੀ ਦੇ ਹਵਾਲੇ ਕਰ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਸਿਟੀ ਥਾਣਾ ਇੰਚਾਰਜ ਅਮਨਦੀਪ ਨਾਹਰ ਨੇ ਦੱਸਿਆ ਕਿ ਮੁਲਜ਼ਮ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਸਟੇਟ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐਮ (ATM) ਮਸ਼ੀਨ ‘ਤੇ ਇੱਕ ਮਜ਼ਦੂਰ ਪੈਸੇ ਕਢਵਾਉਣ ਗਿਆ। ਉਦੋਂ ਉਥੇ ਇਕ ਹੋਰ ਨੌਜਵਾਨ ਆਇਆ ਅਤੇ ਪੈਸੇ ਕਢਵਾਉਣ ਲਈ ਮੱਦਦ ਕਰਨ ਦੇ ਬਹਾਨੇ ਧੋਖੇ ਨਾਲ ਮਜ਼ਦੂਰ ਦਾ ਏਟੀਐਮ ਕਾਰਡ ਬਦਲ ਦਿੱਤਾ।

ਜਿਵੇਂ ਹੀ ਮਜ਼ਦੂਰ ਨੂੰ ਇਸ ਦੀ ਭਿਣਕ ਲੱਗੀ ਤਾਂ ਉਸ ਨੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਵੱਖ-ਵੱਖ ਬੈਂਕਾਂ ਦੇ 70 ਦੇ ਕਰੀਬ ਕਾਰਡ ਅਤੇ ਕੁਝ ਚੋਰੀ ਹੋਏ ਪਰਸ ਵੀ ਬਰਾਮਦ ਹੋਏ।