Fazilka

ਫਾਜ਼ਿਲਕਾ ਜ਼ਿਲ੍ਹੇ ‘ਚ ਇੱਕ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ, ਪੁਲਿਸ ਵੱਲੋਂ ਪੁੱਛਗਿੱਛ ਜਾਰੀ

ਚੰਡੀਗੜ੍ਹ, 26 ਜੁਲਾਈ 2023: ਪੰਜਾਬ ਬੀਐਸਐਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਫਾਜ਼ਿਲਕਾ (Fazilka) ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਪਿੰਡ ਰੂਪਨਗਰ ਵਿੱਚ ਘੁੰਮਦਾ ਪਾਇਆ ਗਿਆ। ਉਹ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖ਼ਲ ਹੋ ਗਿਆ। ਉਸ ਨੂੰ ਚੈਕਿੰਗ ਦੌਰਾਨ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਫੜਿਆ ਗਿਆ। ਜਵਾਨਾਂ ਨੇ ਉਸ ਨੂੰ ਖੂਈਖੇੜਾ ਥਾਣੇ ਦੇ ਹਵਾਲੇ ਕਰ ਦਿੱਤਾ।

ਐਸਐਚਓ ਸੁਨੀਲ ਕੁਮਾਰ ਅਨੁਸਾਰ ਨੌਜਵਾਨ ਦਾ ਨਾਮ ਮੁਕਰੱਮ ਸ਼ਰੀਫ਼ ਹੈ। ਉਹ ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਨਗਰ ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਉਹ ਘੁੰਮਦਾ ਇਧਰ ਆ ਗਿਆ ਸੀ | ਪੁਲਿਸ ਅਧਿਕਾਰੀ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਭਾਰਤ ਵਿਚ ਕਿਉਂ ਦਾਖਲ ਹੋਇਆ ਸੀ।

Scroll to Top