Jalandhar News

Jalandhar News: ਵਡਾਲਾ ਚੌਕ ‘ਤੇ ਸ਼ੋਅਰੂਮ ‘ਚ ਦਰਦਨਾਕ ਹਾਦਸਾ, ਇਕ ਵਿਅਕਤੀ ਦੀ ਗਈ ਜਾਨ

ਜਲੰਧਰ, 13 ਅਗਸਤ 2025: ਜਲੰਧਰ ਦੇ ਵਡਾਲਾ ਚੌਕ ‘ਤੇ ਸਥਿਤ ਗਣਪਤੀ ਮਾਰਬਲ ਸ਼ੋਅਰੂਮ ‘ਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ‘ਚ ਇੱਕ ਵਿਅਕਤੀ ਦੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸ਼ੋਅਰੂਮ ‘ਚ ਚਾਹ ਪੀ ਰਿਹਾ ਸੀ, ਜਦੋਂ ਡਬਲ ਲੇਅਰ ‘ਤੇ ਰੱਖਿਆ ਇੱਕ ਭਾਰੀ ਮਾਰਬਲ ਉਕਤ ਵਿਅਕਤੀ ‘ਤੇ ਡਿੱਗ ਪਿਆ।

ਘਟਨਾ ਸਮੇਂ ਵਿਅਕਤੀ ਸ਼ੋਅਰੂਮ ਦੇ ਅੰਦਰ ਆਰਾਮ ਕਰ ਰਿਹਾ ਸੀ, ਪਰ ਅਚਾਨਕ ਮਾਰਬਲ ਉਸ ‘ਤੇ ਡਿੱਗ ਪਿਆ ਅਤੇ ਉਹ ਦੱਬ ਗਿਆ। ਉਹ ਲਗਭਗ ਅੱਧੇ ਘੰਟੇ ਤੱਕ ਮਾਰਬਲ ਦੇ ਹੇਠਾਂ ਦੱਬਿਆ ਰਿਹਾ, ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਹੋ ਗਈ। ਜਦੋਂ ਸ਼ੋਅਰੂਮ ਮਾਲਕ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਤਾਂ ਉਸਨੇ ਤੁਰੰਤ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

ਹਾਦਸੇ ਕਾਰਨ ਮ੍ਰਿਤਕ ਦੀਆਂ ਪਸਲੀਆਂ ‘ਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਹ ਸ਼ੋਅਰੂਮ ‘ਚ ਕੰਮ ਕਰਨ ਵਾਲਾ ਮਜ਼ਦੂਰ ਸੀ। ਮੌਕੇ ‘ਤੇ ਮੌਜੂਦ ਹੋਰ ਕਰਮਚਾਰੀਆਂ ਨੇ ਸ਼ੋਅਰੂਮ ਮਾਲਕ ਦੀ ਲਾਪਰਵਾਹੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਡਬਲ ਲੇਅਰ ‘ਤੇ ਭਾਰੀ ਮਾਰਬਲ ਨੂੰ ਸਹੀ ਢੰਗ ਨਾਲ ਸੁਰੱਖਿਅਤ ਨਹੀਂ ਰੱਖਿਆ ਗਿਆ ਸੀ, ਜਿਸ ਕਾਰਨ ਇਹ ਘਟਨਾ ਵਾਪਰੀ।

Read More: ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅੱਜ ਜਲੰਧਰ ‘ਚ ਅੰਤਿਮ ਅਰਦਾਸ

Scroll to Top