ਚੰਡੀਗੜ੍ਹ, 18 ਫਰਵਰੀ 2024: ਮੋਗਾ ‘ਚ ਸ਼ਰਧਾਲੂਆਂ ਨਾਲ ਭਰੇ ਟੈਂਪੂ ਟਰੈਵਲ ਨਾਲ ਵੱਡਾ ਹਾਦਸਾ (accident) ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰੀ ਟੈਂਪੂ-ਟਰਾਲੀ ਦੇ ਸਾਹਮਣੇ ਅਚਾਨਕ ਇੱਕ ਅਵਾਰਾ ਪਸ਼ੂ ਆ ਗਿਆ ਅਤੇ ਉਸ ਨਾਲ ਟਕਰਾ ਜਾਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 16 ਦੇ ਕਰੀਬ ਜਣੇ ਗੰਭੀਰ ਜ਼ਖਮੀ ਹੋ ਗਏ ਅਤੇ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਲੋਕ ਆਨੰਦਪੁਰ ਅਤੇ ਫਤਿਹਗੜ੍ਹ ਸਾਹਿਬ ਦੀ ਯਾਤਰਾ ’ਤੇ ਗਏ ਸਨ ਅਤੇ ਵਾਪਸ ਆਪਣੇ ਪਿੰਡ ਆ ਰਹੇ ਸਨ। ਮੋਗਾ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਇਕ ਅਵਾਰਾ ਪਸ਼ੂ ਟੈਂਪੂ ਦੇ ਸਾਹਮਣੇ ਆ ਗਿਆ ਅਤੇ ਗੱਡੀ ਉਸ ਨਾਲ ਟਕਰਾ (accident) ਗਈ ਅਤੇ ਇਸ ਟੱਕਰ ‘ਚ ਗੱਡੀ ‘ਚ ਸਵਾਰ ਕਰੀਬ 15-16 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਮਾਜ ਸੇਵੀ ਸੰਸਥਾ ਦੇ ਆਗੂ ਅਤੇ ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਆਪਣੀ ਟੀਮ ਸਮੇਤ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ।