July 7, 2024 2:47 pm
Sangrur

ਸੰਗਰੂਰ ‘ਚ ਵਾਪਰਿਆ ਦਰਦਨਾਕ ਹਾਦਸਾ, ਗੁਬਾਰੇ ਵਾਲਾ ਸਿਲੰਡਰ ਫਟਣ ਕਾਰਨ ਪਿਉ-ਪੁੱਤ ਦੀਆਂ ਕਟੀਆਂ ਲੱਤਾਂ

ਚੰਡੀਗੜ੍ਹ 26 ਜਨਵਰੀ 2023: ਸੰਗਰੂਰ (Sangrur) ਵਿੱਚ ਵਾਪਰੇ ਦਰਦਨਾਕ ਹਾਦਸੇ ਵਿਚ ਤਿੰਨ ਵਿਅਕਤੀ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਸੰਗਰੂਰ ਤੋਂ ਧੂਰੀ ਨੂੰ ਜਾਣ ਵਾਲੇ ਫਲਾਈਓਵਰ ‘ਤੇ ਹਵਾ ‘ਚ ਉੱਡਣ ਵਾਲੇ ਗੁਬਾਰੇ ਵਾਲਾ ਸਿਲੰਡਰ ਫਟਣ ਕਾਰਨ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਇਸ ਭਿਆਨਕ ਧਮਾਕੇ ਵਿੱਚ ਗੁਬਾਰੇ ਵੇਚਣ ਵਾਲੇ ਪਿਉ-ਪੁੱਤ ਦੋਵੇਂ ਲੱਤਾਂ ਗੁਆ ਚੁੱਕੇ ਹਨ |ਗੁਬਾਰੇ ਵੇਚਣ ਵਾਲੇ ਦਾ ਪੁੱਤ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ ਜੋ ਹਾਦਸੇ ਵੇਲੇ ਆਪਣੇ ਪਿਉ ਨਾਲ ਸੀ| ਇਸ ਦੌਰਾਨ ਗੁਬਾਰੇ ਲੈਣ ਆਏ ਇੱਕ ਪੁਲਿਸ ਮੁਲਾਜ਼ਮ ਦੇ ਵੀ ਹੱਥਾਂ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਪਿਉ-ਪੁੱਤ ਦੀ ਹਾਲਤ ਨੂੰ ਦੇਖਦਿਆਂ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ |