ਐਸ.ਏ.ਐਸ. ਨਗਰ, 30 ਅਗਸਤ 2023: ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡ ਧੜਾਕ ਕਲਾਂ, ਐਸ.ਏ.ਐਸ.ਨਗਰ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਸੰਬੋਧਨ ਕੀਤਾ ਗਿਆ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਵਿਨੀਤ ਕੌੜਾ ਨੇ ਵਿਭਾਗੀ ਸਕੀਮਾਂ ਬਾਰੇ
ਜਾਣਕਾਰੀ ਦਿੱਤੀ ਅਤੇ ਵਿਸ਼ੇਸ਼ ਤੌਰ ਤੇ ਝੋਨੇ ਦੀ ਪਰਾਲੀ ਦੀ ਵਰਤੋਂ ਪਸ਼ੂ ਖੁਰਾਕ ਦੇ ਤੌਰ ਤੇ ਕਰਨ ਲਈ ਦੁੱਧ ਉਤਪਾਦਕਾਂ ਨੂੰ ਪ੍ਰੇਰਿਤ ਕੀਤਾ। ਇਲਾਕੇ ਦੇ ਵੈਟਰਨਰੀ ਅਫ਼ਸਰ ਡਾ. ਪਾਠਕ ਨੇ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ। ਅਮਰ ਸਿੰਘ ਵੱਲੋਂ ਪਸ਼ੂਆਂ ਦੀ ਖਾਦ ਖੁਰਾਕ, ਸਿਹਤਮੰਦ ਪਸ਼ੂਆਂ ਦੀ ਪਹਿਚਾਣ ਅਤੇ ਪਸ਼ੂਆਂ ਨੂੰ ਰੋਗ ਮੁਕਤ ਕਰਨ ਬਾਰੇ ਜਾਣਕਾਰੀ ਮੁਹੱਈਆਂ ਕਰਵਾਈ ਗਈ। ਪ੍ਰਾਈਵੇਟ ਕੰਪਨੀ ਪਾਇਨੀਅਰ ਵੱਲੋਂ ਕੈਂਪ ਦੌਰਾਨ ਸਾਈਲੇਜ ਵਿੱਚ ਨਮੀ ਦੀ ਮਾਤਰਾ ਟੈਸਟ ਕਰਨ ਦੀ ਮੁਫਤ ਸੁਵਿਧਾ ਪ੍ਰਦਾਨ ਕੀਤੀ ਗਈ।
ਅਗਾਂਹਵਧੂ ਦੁੱਧ ਉਤਪਾਦਕ ਗਿਆਨ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਸਫਲ ਡੇਅਰੀ ਸਥਾਪਿਤ ਕਰਨ ਦੇ ਨੁਕਤਿਆਂ ਬਾਰੇ ਵੇਰਵੇ ਵਾਰ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਸੋਹਣ ਸਿੰਘ ਚੀਮਾ ਸਾਬਕਾ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਤੇ ਵਾਤਾਵਰਣ ਬਦਲਾਅ ਨੂੰ ਰੋਕਣ ਲਈ ਸਮੂਹ ਨਗਰ ਨਿਵਾਸੀਆਂ ਨੂੰ ਮੁਫਤ ਪੌਦੇ ਵੰਡੇ ਗਏ। ਇਸ ਕੈੰਪ ਵਿੱਚ ਵਿਸ਼ਾ ਮਾਹਿਰਾਂ ਤੋਂ ਇਲਾਵਾ ਕਸ਼ਮੀਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ-1 ਅਤੇ ਮਿਸਰਦੀਪ ਸਿੰਘ, ਡੇਅਰੀ ਫੀਲਡ ਸਹਾਇਕ ਵੱਲੋਂ ਵੀ
ਭਾਗ ਲਿਆ ਗਿਆ।