ਗੁਰਦੁਆਰਾ

ਗੁਰਦੁਆਰਾ ਨੇੜੇ ਹੋਈ ਸ਼ਰਾਬ ਮੀਟ ਪਾਰਟੀ ‘ਚ ਨਵਾਂ ਖੁਲਾਸਾ, ਹੈੱਡ ਗ੍ਰੰਥੀ ਨੇ ਦਿੱਤਾ ਸਪੱਸ਼ਟੀਕਰਨ

ਚੰਡੀਗੜ੍ਹ, 21 ਨਵੰਬਰ 2023: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਹਦੂਦ ਵਿਚ ਬੀਤੇ ਸ਼ਨੀਵਾਰ ਦੀ ਰਾਤ ਪਾਰਟੀ ਵਿਚ ਸ਼ਰਾਬ ਅਤੇ ਮੀਟ ਪਰੋਸਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਵਾਂ ਵਿਵਾਦ ਸ਼ੁਰੂ ਹੋ ਗਿਆ ਸੀ ।ਹੁਣ ਇਸ ਮਾਮਲੇ ਵਿੱਚ ਇੱਕ ਨਵਾ ਮੋੜ ਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦਾਅਵਾ ਕੀਤਾ ਗਿਆ ਸੀ ਕਿ ਬੀਤੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਹਦੂਦ ਅੰਦਰ ਨਾਚ ਗਾਣ ਕੀਤਾ ਗਿਆ ਤੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਮੀਟ ਸ਼ਰਾਬ ਵੀ ਪਰੋਸੀ ਗਈ ਸੀ।

ਇਸ ਵੀਡੀਓ ਤੋਂ ਬਾਅਦ ਜਦੋਂ ਵਿਵਾਦ ਭੱਖਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਹੈੱਡ ਗ੍ਰੰਥੀ ਗਿਆਨੀ ਗੋਬਿੰਦ ਸਿੰਘ ਨੇ ਸਾਹਮਣੇ ਆ ਕੇ ਸਫ਼ਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਹ ਪਾਰਟੀ ਗੁਰਦੁਆਰਾ ਹਦੂਦ ਅੰਦਰ ਨਹੀਂ ਹੋਈ ਸਗੋਂ ਦਰਬਾਰ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੈ। ਗੋਬਿੰਦ ਸਿੰਘ ਨੇ ਇਹ ਜ਼ਰੂਰ ਮੰਨਿਆ ਹੈ ਕਿ ਇਸ ਪਾਰਟੀ ਵਿੱਚ ਮੀਟ ਪਰੋਸਿਆ ਗਿਆ।

ਇਸ ਮਾਮਲੇ ‘ਚ ਗ੍ਰੰਥੀ ਗੋਬਿੰਦ ਸਿੰਘ ਨੇ ਕਿਹਾ ਕਿ ਇਸ ਪਿੱਛੇ ਮਹਿਜ਼ ਇੱਕ ਸਾਜਿਸ਼ ਹੈ। ਸ਼ਰਾਰਤੀ ਅਨਸਰਾਂ ਦਾ ਮਕਦਸ ਹੈ ਕਿ ਇਸ ਦਰਬਾਰ ਸਾਹਿਬ ਸੰਗਤ ਮੱਥਾ ਟੇਕਣ ਨਾ ਆਵੇ। ਗੋਬਿੰਦ ਸਿੰਘ ਨੇ ਅਪੀਲ ਵੀ ਕੀਤੀ ਹੈ ਕਿ ਅਜਿਹੀਆਂ ਗਤੀਵਿਧੀਆਂ ਤੋਂ ਸੰਗਤ ਬੱਚ ਕੇ ਰਹੇ । ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਸ਼ਨ ਕਰਨ ਗਏ ਪੰਜਾਬ ਵਿਧਾਨ ਸਭ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਇੱਕ ਮੰਤਰੀ ਤੇ 14 ਵਿਧਾਇਕਾਂ ਨੇ ਵੀ ਇਸ ਘਟਨਾ ਦਾ ਮੌਕਾ ਦੇਖਿਆ। ਜਿਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

Scroll to Top