July 7, 2024 3:02 pm
ad hoc committee

ਕੁਸ਼ਤੀ ਤੇ ਸਬੰਧਤ ਮਾਮਲਿਆਂ ਦੀ ਨਿਗਰਾਨੀ ਲਈ ਬਣਾਈ ਨਵੀਂ ਐਡਹਾਕ ਕਮੇਟੀ

ਚੰਡੀਗੜ੍ਹ, 27 ਦਸੰਬਰ 2023: ਖੇਡ ਮੰਤਰਾਲਾ ਭਾਰਤੀ ਓਲੰਪਿਕ ਸੰਘ (IOA) ਨੇ ਕੁਸ਼ਤੀ ਅਤੇ ਸਬੰਧਤ ਮਾਮਲਿਆਂ ਦੀ ਨਿਗਰਾਨੀ ਲਈ ਨਵੀਂ ਐਡਹਾਕ ਕਮੇਟੀ (ad hoc committee) ਬਣਾਈ ਗਈ ਹੈ। ਜਿਸ ’ਚ 3 ਮੈਂਬਰ ਭੁਪਿੰਦਰ ਸਿੰਘ ਬਾਜਵਾ, ਐੱਮ.ਐੱਮ.ਸੌਮਾਇਆ ਅਤੇ ਮੰਜੂਸਾ ਕੰਵਤਰ ਸ਼ਾਮਲ ਹਨ | ਭਾਰਤੀ ਕੁਸ਼ਤੀ ਮਹਾਸੰਘ ਚੋਣਾਂ ਤੋਂ ਪਹਿਲਾਂ ਵੀ ਇਹੀ ਕਮੇਟੀ ਕੁਸ਼ਤੀ ਦੀ ਦੇਖ-ਰੇਖ ਕਰ ਰਹੀ ਸੀ ਕਿਉਂਕਿ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਜਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ (WFI) ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਹੈ। ਹਾਲ ਹੀ ਵਿੱਚ ਖੇਡ ਮੰਤਰਾਲੇ ਨੇ ਐਸੋਸੀਏਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਸੰਜੇ ਸਿੰਘ ਨੇ WFI ਵਿੱਚ ਵੱਖ-ਵੱਖ ਅਹੁਦਿਆਂ ਲਈ ਹੋਈਆਂ ਚੋਣਾਂ ਵਿੱਚ ਪ੍ਰਧਾਨ ਦਾ ਅਹੁਦਾ ਜਿੱਤਿਆ ਸੀ। ਇਸ ਤੋਂ ਬਾਅਦ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਕੁਝ ਦਿੱਗਜ ਪਹਿਲਵਾਨਾਂ ਨੇ ਸੰਜੇ ਨੂੰ WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਦੱਸਿਆ ਸੀ। ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਹਨ, ਜਿਸ ਨੂੰ ਲੈ ਕੇ ਪਹਿਲਵਾਨ ਹੜਤਾਲ ‘ਤੇ ਵੀ ਬੈਠ ਗਏ ਹਨ। ਇਸਦੇ ਚੱਲਦੇ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਆਪਣੇ ਪੁਰਸ਼ਕਾਰ ਵਾਪਸ ਕਰ ਦਿੱਤੇ ਹਨ |

छवि