ਚੰਡੀਗੜ੍ਹ, 06 ਅਪ੍ਰੈਲ, 2024: ਹਰਿਆਣਾ ਦੇ ਫਤਿਹਾਬਾਦ (Fatehabad) ਦੇ ਭੂਨਾ ਇਲਾਕੇ ਦੇ ਪਿੰਡ ਖਾਸਾ ਪਠਾਣਾ ਨੇੜੇ ਅੱਜ ਦੁਪਹਿਰ ਇੱਕ ਕਾਰ ਵਿੱਚ ਭਿਆਨਕ ਅੱਗ ਲੱਗ ਗਈ। ਰਾਹਤ ਦੀ ਖ਼ਬਰ ਇਹ ਹੈ ਕਿ ਡਰਾਈਵਰ ਸਮੇਂ ਸਿਰ ਕਾਰ ਤੋਂ ਹੇਠਾਂ ਉਤਰ ਗਿਆ। ਹਾਦਸੇ ਤੋਂ ਘਬਰਾ ਕੇ ਉਹ ਖੇਤਾਂ ਵੱਲ ਛਾਲ ਮਾਰ ਕੇ ਆਪਣੀ ਜਾਨ ਬਚਾਈ । ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਇਹ ਟੋਇਟਾ ਪ੍ਰਾਡੋ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਕਾਰ ਨੂੰ ਹਿਸਾਰ ਦਾ ਰਹਿਣ ਵਾਲਾ ਰਾਜੂ ਚਲਾ ਰਿਹਾ ਸੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਟੋਇਟਾ ਪ੍ਰਾਡੋ ਕਾਰ ਭੂਨਾ ਤੋਂ ਉਕਲਾਨਾ ਵੱਲ ਜਾ ਰਹੀ ਸੀ। ਜਦੋਂ ਖਾਸਾ ਪਠਾਣਾ ਨੇੜੇ ਪਹੁੰਚਿਆ ਤਾਂ ਅਚਾਨਕ ਕਾਰ ਵਿੱਚੋਂ ਧੂੰਆਂ ਨਿਕਲਣ ਲੱਗਾ। ਇਸ ਤੋਂ ਬਾਅਦ ਡਰਾਈਵਰ ਕਾਰ ਰੋਕ ਕੇ ਖੇਤਾਂ ਵੱਲ ਭੱਜ ਗਿਆ। ਕੁਝ ਦੇਰ ਵਿਚ ਹੀ ਕਾਰ ਵਿਚ ਅੱਗ ਭੜਕ ਗਈ।