July 7, 2024 4:35 pm
Melbourne

ਮੈਲਬੋਰਨ ਦੇ ਪੰਜਾਬੀ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, 11 ਮਹੀਨੇ ਦੇ ਬੱਚੇ ਦੀ ਪਾਣੀ ‘ਚ ਡੁੱਬਣ ਕਾਰਨ ਮੌਤ

ਚੰਡੀਗ੍ਹੜ, 18 ਜਨਵਰੀ 2024: ਆਸਟ੍ਰੇਲੀਆ ਦੇ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮੈਲਬੋਰਨ (Melbourne) ਦੇ ਪੇਕਨਹੇਮ ਵਿੱਚ ਰਹਿੰਦੇ ਪੰਜਾਬੀ ਪਰਿਵਾਰ ‘ਤੇ ਉਸ ਵੇਲੇ ਦੁੱਖ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦਾ 11 ਮਹੀਨੇ ਦੇ ਜੁਗਾਦ ਦੀ ਘਰ ਦੇ ਪਿਛਲੇ ਹਿੱਸੇ ਵਿੱਚ ਬਣੇ ਫਿਸ਼ ਟੈਂਕ ਵਿੱਚ ਡਿੱਗਣ ਕਾਰਨ ਮੌਤ ਹੋ ਗਈ | ਦੱਸਿਆ ਜਾ ਰਿਹਾ ਹੈ ਕਿ ਬੱਚਾ ਉੱਥੇ ਖੇਡ ਰਿਹਾ ਸੀ |

ਮਾਪਿਆਂ ਨੇ ਬੱਚੇ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਕਈ ਦਿਨਾਂ ਬਾਅਦ ਉਸਦਾ ਬਰੈਨ ਡੈੱਡ ਹੋ ਗਿਆ ਤੇ ਆਖਿਰਕਾਰ ਪਰਿਵਾਰ ਵਲੋਂ ਜੁਗਾਦ ਨੂੰ ਬਚਾਉਣ ਦੀ ਅਖੀਰਲੀ ਕੋਸ਼ਿਸ਼ ਵੀ ਨਾਕਾਮਯਾਬ ਹੋ ਗਈ | ਇਨ੍ਹਾਂ ਵੱਲੋਂ ਮੱਦਦ ਲਈ ਪੁਕਾਰ ਕੀਤੀ ਗਈ ਹੈ , ਤਾਂ ਜੋ ਪਰਿਵਾਰ ਹਸਪਤਾਲ ਦੇ ਬਿੱਲਾਂ ਦੀ ਅਦਾਇਗੀ ਕਰ ਸਕੇ। ਦਰਅਸਲ ਜੁਗਾਦ ਦੇ ਮਾਪੇ 2 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਏ ਸਨ ਤੇ ਇਸ ਵੇਲੇ ਸਟੂਡੈਂਟ ਵੀਜਾ ‘ਤੇ ਹਨ।