snatching

ਮੋਟਰਸਾਇਕਲ ਸਵਾਰ ਦਿਨ ਦਿਹਾੜੇ ਸੇਵਾ ਮੁਕਤ ਫੌਜੀ ਤੋਂ 50 ਹਜ਼ਾਰ ਰੁਪਏ ਖੋਹ ਕੇ ਹੋਇਆ ਫ਼ਰਾਰ

ਡੇਰਾਬੱਸੀ, 30 ਅਗਸਤ 2023: ਡੇਰਾਬੱਸੀ ‘ਚ ਦਿਨ ਦਿਹਾੜੇ ਸੇਵਾ ਮੁਕਤ ਫੌਜੀ ਤੋਂ ਮੋਟਰਸਾਇਕਲ ਸਵਾਰ ਪੰਜਾਹ ਹਜ਼ਾਰ ਰੁਪਏ ਖੋਹ (snatching) ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੱਸਿਆ ਜਾ ਰਿਹਾ ਹੈ ਕਿ ਸੇਵਾ ਮੁਕਤ ਫੌਜੀ ਪੀਐੱਨਬੀ ਬੈਂਕ ਤੋਂ ਪੰਜਾਹ ਹਜ਼ਾਰ ਰੁਪਏ ਕੱਢਵਾ ਕੇ ਆ ਰਿਹਾ ਸੀ, ਤਾਂ ਮੋਟਰਸਾਈਕਲ ਸਵਾਰ ਉਸ ਦੇ ਅੱਗੇ ਆ ਕੇ ਡਿੱਗ ਗਿਆ ।

ਜਦੋਂ ਉਹ ਉਨ੍ਹਾਂ ਨੂੰ ਉਠਾਉਣ ਲਈ ਗਿਆ ਤਾਂ ਉਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਉਸ ਕਮੀਜ਼ ਦੇ ਜ਼ੇਬ ਵਿੱਚ ਪਏ ਪੰਜਾਹ ਹਜ਼ਾਰ ਰੁਪਏ ਖੋਹ ਲਏ | ਇਸ ਦੌਰਾਨ ਜਦੋਂ ਲੁਟੇਰੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਸਾਬਕਾ ਫੌਜੀ ਨੇ ਲੁਟੇਰਿਆਂ ਦਾ ਮੋਟਰਸਾਈਕਲ ਪਿੱਛੋਂ ਫੜ ਲਿਆ ਅਤੇ ਲੁਟੇਰੇ ਉਸ ਨੂੰ ਕਾਫੀ ਦੂਰ ਤੱਕ ਸੜਕ ‘ਤੇ ਮੋਟਰਸਾਈਕਲ ਨਾਲ ਖੜੀਸ ਕੇ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ |

ਇਸ ਦੌਰਾਨ ਸਾਬਕਾ ਫੌਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਸ਼ੁਰੂ ਕਰ ਦਿੱਤੀ ਹੈ।

Scroll to Top