corona

ਕੋਰੋਨਾ ਦੇ ਵੱਧ ਰਹੇ ਮਾਮਲਿਆ ਨੂੰ ਲੈ ਕੇ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਮੌਕ ਡਰਿੱਲ

ਸ੍ਰੀ ਮੁਕਤਸਰ ਸਾਹਿਬ,10 ਅਪ੍ਰੈਲ 2023: ਕੋਰੋਨਾਂ (Corona) ਦੇ ਵੱਧ ਰਹੇ ਮਾਮਲਿਆ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਕੋਵਿਡ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਹਸਪਤਾਲ ਵਿਖੇ ਇੱਕ ਡੰਮੀ ਮਰੀਜ਼ ਬਣਾ ਕੇ ਮੌਕ ਡਰਿੱਲ ਕਰਵਾਈ ਗਈ ।

ਇਸ ਸਮੇਂ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਭੁਪਿੰਦਰਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਕੋਰੋਨਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਅਸੀ ਇੱਕ ਡੰਮੀ ਮਰੀਜ ਬਣਾ ਕੇ ਹਸਪਤਾਲ ਵਿਖੇ ਮੌਕ ਡਰਿੱਲ ਕੀਤੀ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਚਲਦੇ ਹੋਏ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਜਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲੈਵਲ-2 ਦਾ ਹਸਪਤਾਲ ਹੈ ਅਤੇ ਇਸ ਵਿੱਚ 100 ਬੈਡ ਲੱਗੇ ਹੋਏ ਹਨ ਅਤੇ ਸਟਾਫ ਦੇ ਪ੍ਰਬੰਧ ਵੀ ਪੂਰੇ ਕਰ ਲਏ ਗਏ ਹਨ।

ਪੂਰੇ ਜਿਲ੍ਹੇ ਵਿੱਚ ਹਰ ਰੋਜ਼ 300 ਕੋਵਿਡ-19 ਟੈਸਟਾਂ ਦਾ ਟੀਚਾ ਰੱਖਿਆ ਗਿਆ ਹੈ ਅਤੇ ਕੋਵਿਡ-19 ਨਾਲ ਸਬੰਧਤ ਸਾਰਾ ਸਮਾਨ ਪੂਰਾ ਕਰ ਲਿਆ ਗਿਆ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭੀੜ ਵਾਲੀਆਂ ਥਾਂਵਾਂ ਤੇ ਨਾ ਜਾਣ ਅਤੇ ਮਾਸਕ ਲਗਾ ਕੇ ਰੱਖਣ। ਇਸ ਸਮੇਂ ਡਾ. ਨਵਰੋਜ਼ ਗੋਇਲ ਮੈਡੀਕਲ ਅਫਸਰ ਵੱਲੋਂ ਦੱਸਿਆ ਗਿਆ ਕਿ ਸਾਡੇ ਪਾਸ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਕੋਵਿਡ ਦੇ ਸਾਰੇ ਪ੍ਰਬੰਧ ਪੂਰੇ ਹਨ ਅਤੇ ਅੱਜ ਹਸਪਤਾਲ ਵਿਖੇ ਕੋਵਿਡ ਮੌਕ ਡਰਿੱਲ ਕਰਵਾਉਂਦੇ ਹੋਏ ਸਟਾਫ ਨੂੰ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾ ਕੋਰੋਨਾ (Corona) ਮਰੀਜ਼ ਨੂੰ ਲੈ ਕੇ ਆਉਣਾ ਹੈ ਅਤੇ ਕਿਸ ਤਰ੍ਹਾ ਸਾਭ ਸੰਭਾਲ ਕਰਨੀ ਹੈ।

Scroll to Top