July 8, 2024 8:23 pm
Encounter

ਲੁਧਿਆਣਾ ‘ਚ ਪੁਲਿਸ ਮੁਕਾਬਲੇ ਦੌਰਾਨ ਇੱਕ ਬਦਮਾਸ਼ ਦੀ ਮੌਤ, ASI ਜ਼ਖਮੀ

ਚੰਡੀਗੜ੍ਹ, 14 ਦਸੰਬਰ 2023: ਪੰਜਾਬ ਦੇ ਲੁਧਿਆਣਾ ‘ਚ ਪੁਲਿਸ ਵੱਲੋਂ ਮੁਕਾਬਲੇ (Encounter) ‘ਚ ਬਦਮਾਸ਼ ਸੁਖਦੇਵ ਉਰਫ ਵਿੱਕੀ ਮਾਰਿਆ ਗਿਆ ਹੈ। ਬਦਮਾਸ਼ ਨੂੰ ਕਰੀਬ 6 ਗੋਲੀਆਂ ਲੱਗੀਆਂ। ਪੁਲਿਸ ਮੁਤਾਬਕ ਇਹ ਬਦਮਾਸ਼ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਬੀਤੀ ਸ਼ਾਮ ਭੈਣੀ ਸਾਹਿਬ ਦੇ ਰਸਤੇ ਘਰੋਂ ਨਿਕਲਿਆ ਸੀ। ਸੀ.ਆਈ.ਏ.-2 ਦੇ ਇੰਚਾਰਜ ਬੇਅੰਤ ਜੁਨੇਜਾ ਨੂੰ ਸੂਚਨਾ ਸੀ, ਜਿਸ ਤੋਂ ਬਾਅਦ ਉਨ੍ਹਾਂ ਭੈਣੀ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ‘ਚ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ | ਪੁਲਿਸ ਮੁਤਾਬਕ ਉਹ 8 ਦਸੰਬਰ ਤੋਂ ਲਗਾਤਾਰ ਵਾਰਦਾਤਾਂ ਕਰ ਰਿਹਾ ਸੀ। ਦੋਵਾਂ ਪਾਸਿਆਂ ਤੋਂ 20 ਗੋਲੀਆਂ ਚਲਾਈਆਂ ਗਈਆਂ।

ਪੁਲਿਸ ਨੇ ਕਰੀਬ 10 ਕਿਲੋਮੀਟਰ ਤੱਕ ਬਦਮਾਸ਼ ਦਾ ਪਿੱਛਾ ਕੀਤਾ। ਸੁਖਦੇਵ ਨੇ ਮੋਟਰਸਾਈਕਲ ਇੱਕ ਪਿੰਡ ਵੱਲ ਭਜਾ ਦਿੱਤਾ। ਅਖੀਰ ਪੁਲਿਸ ਨੇ ਪਿੰਡ ਪੰਜੇਟਾ ਕੋਹਾੜਾ-ਮਾਛੀਵਾੜਾ ਰੋਡ ’ਤੇ ਜਾਲ ਵਿਛਾ ਦਿੱਤਾ। ਜਦੋਂ ਬਦਮਾਸ਼ (Encounter) ਨੂੰ ਬਾਈਕ ‘ਤੇ ਆਉਂਦਾ ਦੇਖਿਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ।

ਪੁਲਿਸ ਦਾ ਦਾਅਵਾ ਹੈ ਕਿ ਸੁਖਦੇਵ ਨੇ ਇੰਸਪੈਕਟਰ ਬੇਅੰਤ ਜੁਨੇਜਾ ਦੀ ਗੱਲ ਸੁਣੇ ਬਿਨਾਂ ਹੀ ਗੋਲੀ ਚਲਾ ਦਿੱਤੀ। ਬੇਅੰਤ ਨੇ ਬੁਲੇਟ ਪਰੂਫ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਬਾਕੀ ਪੁਲਿਸ ਮੁਲਾਜ਼ਮਾਂ ਨੇ ਵੀ ਬਦਮਾਸ਼ ‘ਤੇ ਗੋਲੀਆਂ ਚਲਾ ਦਿੱਤੀਆਂ। ਆਪਣੀ ਜਾਨ ਬਚਾਉਣ ਲਈ ਬਦਮਾਸ਼ ਸੁਖਦੇਵ ਬਾਈਕ ਤੋਂ ਹੇਠਾਂ ਉਤਰ ਗਿਆ ਅਤੇ ਸੂਆ ਨੇੜੇ ਲੁਕ ਗਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ । ਮੁਕਾਬਲੇ ਵਿੱਚ ਏਐਸਆਈ ਦਲਜੀਤ ਸਿੰਘ ਦੇ ਪੱਟ ਵਿੱਚ ਗੋਲੀ ਲੱਗੀ ਹੈ। ਦੋਵਾਂ ਪਾਸਿਆਂ ਤੋਂ 18 ਤੋਂ 20 ਗੋਲੀਆਂ ਚਲਾਈਆਂ ਗਈਆਂ। ਸੁਖਦੇਵ ਨੂੰ ਪੁਲਿਸ ਨੇ ਇਸ ਮੁਕਾਬਲੇ ‘ਚ ਮਾਰ ਦਿੱਤਾ।