ਪ੍ਰਚੂਨ ਮਹਿੰਗਾਈ

ਆਮ ਲੋਕਾਂ ਨੂੰ ਮਹਿੰਗਾਈ ਤੋਂ ਮਾਮੂਲੀ ਰਾਹਤ, ਪ੍ਰਚੂਨ ਮਹਿੰਗਾਈ ਘਟ ਕੇ 5.66 ਫੀਸਦੀ ਪਹੁੰਚੀ

ਚੰਡੀਗੜ੍ਹ, 12 ਅਪ੍ਰੈਲ 2023: ਮਾਰਚ ‘ਚ ਪ੍ਰਚੂਨ ਮਹਿੰਗਾਈ ਦਰ ‘ਚ ਰਾਹਤ ਮਿਲੀ ਹੈ। ਇਸ ਮਹੀਨੇ ਰਿਟੇਲ ਮਹਿੰਗਾਈ ਦਰ ਆਰਬੀਆਈ ਦੀ ਨਿਰਧਾਰਤ ਸੀਮਾ ਤੋਂ ਹੇਠਾਂ ਆ ਗਈ ਹੈ। ਮਾਰਚ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਰਿਜ਼ਰਵ ਬੈਂਕ ਦੁਆਰਾ ਮੁੱਖ ਵਿਆਜ ਦਰ ਜਾਂ ਰੈਪੋ ਦਰ ਨੂੰ 6.50 ਪ੍ਰਤੀਸ਼ਤ ‘ਤੇ ਬਿਨਾਂ ਕਿਸੇ ਬਦਲਾਅ ਦੇ ਰੱਖੇ ਜਾਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਆਇਆ ਹੈ। ਦੇਸ਼ ਦਾ ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ਆਧਾਰਿਤ ਮਹਿੰਗਾਈ ਫਰਵਰੀ ਦੇ 6.44 ਫੀਸਦੀ ਤੋਂ ਘਟ ਕੇ 5.66 ਫੀਸਦੀ ‘ਤੇ ਆ ਗਈ।

ਇਸਦੇ ਨਾਲ ਹੀ ਆਮ ਆਦਮੀ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਮਾਰਚ ‘ਚ ਪ੍ਰਚੂਨ ਮਹਿੰਗਾਈ ਦਰ ‘ਚ ਕਮੀ ਆਈ ਹੈ। ਮਾਰਚ 2023 ‘ਚ ਪ੍ਰਚੂਨ ਮਹਿੰਗਾਈ ਦਰ 5.66 ਫੀਸਦੀ ਰਹੀ ਹੈ। ਪਿਛਲੇ ਮਹੀਨੇ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਰਹੀ। ਮਹਿੰਗਾਈ ਦਰ ਮੁੱਖ ਤੌਰ ‘ਤੇ ਖਾਣ-ਪੀਣ ਦੀਆਂ ਵਸਤਾਂ ਸਸਤੀਆਂ ਹੋਣ ਕਾਰਨ ਹੇਠਾਂ ਆਈ ਹੈ। ਫਰਵਰੀ 2023 ‘ਚ ਇਹ 6.44 ਫੀਸਦੀ ਸੀ। ਇਹ ਖੁਲਾਸਾ ਸਰਕਾਰ ਵੱਲੋਂ 12 ਅਪ੍ਰੈਲ ਨੂੰ ਜਾਰੀ ਅੰਕੜਿਆਂ ਵਿੱਚ ਹੋਇਆ ਹੈ।

ਮਾਰਚ ਵਿਚ ਪ੍ਰਚੂਨ ਮਹਿੰਗਾਈ ਦਰ 15 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਸੀ। ਮਾਰਚ 2022 ‘ਚ ਮਹਿੰਗਾਈ ਦਰ 6.44 ਫੀਸਦੀ ਸੀ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਫਰਵਰੀ ਵਿਚ 5.95 ਫੀਸਦੀ ਦੇ ਮੁਕਾਬਲੇ ਪਿਛਲੇ ਮਹੀਨੇ 4.79 ਫੀਸਦੀ ਰਹੀ। ਮਹੀਨਾਵਾਰ ਆਧਾਰ ‘ਤੇ ਇਸ ‘ਚ ਵੱਡੀ ਗਿਰਾਵਟ ਆਈ ਹੈ। ਤੁਹਾਨੂੰ ਦੱਸ ਦਈਏ ਕਿ ਜਨਵਰੀ ‘ਚ ਪ੍ਰਚੂਨ ਮਹਿੰਗਾਈ ਤਿੰਨ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 6.52 ਫੀਸਦੀ ‘ਤੇ ਪਹੁੰਚ ਗਈ ਸੀ।

Scroll to Top