ਚੰਡੀਗੜ੍ਹ, 23 ਫਰਵਰੀ 2023: ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪੁਲਿਸ ਬਲਾਂ ਦਰਮਿਆਨ ਬਿਹਤਰ ਤਾਲਮੇਲ ਲਈ ਅੱਜ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਦੋਵਾਂ ਸੂਬਿਆਂ ਦੇ ਡੀਜੀਪੀਜ਼ ਦਰਮਿਆਨ ਤਾਲਮੇਲ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਸੰਜੇ ਕੁੰਡੂ ਅਤੇ ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ (DGP Gaurav Yadav) ਦਰਮਿਆਨ ਨਸ਼ਿਆਂ ਅਤੇ ਅੱਤਵਾਦ ਦੇ ਮੁੱਦੇ ‘ਤੇ ਚਰਚਾ ਹੋਈ।
ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਪੁਲਿਸ ਪੰਜਾਬ-ਹਿਮਾਚਲ ਪ੍ਰਦੇਸ਼ ਸਰਹੱਦ ‘ਤੇ ਸਾਂਝੇ ਆਪ੍ਰੇਸ਼ਨ ‘ਤੇ ਮਿਲ ਕੇ ਕੰਮ ਕਰਨਗੇ ਅਤੇ ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ ਸੀਸੀਟੀਵੀ ਕੈਮਰੇ ਵੀ ਮਜ਼ਬੂਤ ਕਰਨਗੇ। ਖੇਤਰ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਦੀ ਸਪਲਾਈ ਚੇਨ ਅਤੇ ਅਵੇਧ ਸ਼ਰਾਬ ਨਾਲ ਨਜਿੱਠਣ ਲਈ ਸਾਂਝੇ ਉਪਾਅ ਕੀਤੇ ਜਾਣਗੇ।
A coordination meeting between DGP @himachalpolice & DGP @PunjabPoliceInd was held today at Punjab Police Headquarters for better synergy & coordination between the two Police Forces. (1/2) pic.twitter.com/ol9OlkgGHq
— DGP Punjab Police (@DGPPunjabPolice) February 23, 2023