Egypt

ਮਿਸਰ ‘ਚ ਵੱਡਾ ਸੜਕ ਹਾਦਸਾ, ਕਈ ਵਾਹਨਾਂ ਦੇ ਆਪਸ ‘ਚ ਟਕਰਾਉਣ ਕਾਰਨ 32 ਜਣਿਆਂ ਦੀ ਮੌਤ

ਚੰਡੀਗੜ੍ਹ, 28 ਅਕਤੂਬਰ 2023: ਮਿਸਰ (Egypt) ਦੇ ਇਕ ਹਾਈਵੇਅ ‘ਤੇ ਕਈ ਕਾਰਾਂ ਦੀ ਆਪਸ ‘ਚ ਟੱਕਰ ਹੋਣ ਕਾਰਨ ਘੱਟੋ-ਘੱਟ 32 ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਾਦਸਾ ਸ਼ਨੀਵਾਰ ਸਵੇਰੇ (ਸਥਾਨਕ ਸਮਾਂ) ਕਾਹਿਰਾ ਅਤੇ ਮੈਡੀਟੇਰੀਅਨ ਸ਼ਹਿਰ ਅਲੈਗਜ਼ੈਂਡਰੀਆ ਨੂੰ ਜੋੜਨ ਵਾਲੇ ਹਾਈਵੇਅ ‘ਤੇ ਹੋਇਆ। ਇਕ ਤੋਂ ਬਾਅਦ ਇਕ ਕਈ ਵਾਹਨਾਂ ਦੇ ਆਪਸ ਵਿਚ ਟਕਰਾ ਕੇ ਕਈ ਵਾਹਨਾਂ ਨੂੰ ਅੱਗ ਲੱਗ ਗਈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ ਸੰਘਣੀ ਧੁੰਦ ਛਾਈ ਹੋਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਬੱਸ ਨੇ ਸੜਕ ਕਿਨਾਰੇ ਖੜ੍ਹੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਹੋਰ ਵਾਹਨ ਬੱਸ ਨਾਲ ਟਕਰਾ ਗਏ। ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ। ਬੱਸ ਕਾਹਿਰਾ (Egypt) ਜਾ ਰਹੀ ਸੀ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਸੜਕ ਕਿਨਾਰੇ ਵਾਹਨ ਸੜਦੇ ਦਿਖਾਈ ਦੇ ਰਹੇ ਹਨ, ਜਿਸ ‘ਚ ਅੱਗ ਬੁਝਾਊ ਅਮਲੇ ਦੇ ਕਰਮਚਾਰੀ ਵਿਖਾਈ ਦੇ ਰਹੇ ਹਨ।

Scroll to Top