July 7, 2024 1:23 pm
Britain

ਬ੍ਰਿਟੇਨ ‘ਚ ਵੱਡਾ ਜਹਾਜ਼ ਹਾਦਸਾ ਟਲਿਆ, ਦੋ ਖਿੜਕੀਆਂ ਬਗੈਰ 14,500 ਫੁੱਟ ਦੀ ਉਚਾਈ ‘ਤੇ ਪਹੁੰਚਿਆ ਜਹਾਜ਼

ਚੰਡੀਗੜ੍ਹ, 07 ਨਵੰਬਰ 2023: ਬ੍ਰਿਟੇਨ (Britain) ‘ਚ ਵੱਡਾ ਜਹਾਜ਼ ਹਾਦਸਾ ਟਲ ਗਿਆ। ਇੱਥੇ, ਜਦੋਂ ਲਗਜ਼ਰੀ ਯਾਤਰਾ ਦੇ ਕਾਰੋਬਾਰ ਲਈ ਵਰਤਿਆ ਜਾਣ ਵਾਲਾ ਜਹਾਜ਼ ਉਡਾਣ ਭਰਨ ਤੋਂ ਬਾਅਦ 14,500 ਫੁੱਟ ਦੀ ਉਚਾਈ ‘ਤੇ ਸੀ ਤਾਂ ਚਾਲਕ ਦਲ ਦੇ ਇੱਕ ਮੈਂਬਰ ਨੂੰ ਪਤਾ ਲੱਗਾ ਕਿ ਜਹਾਜ਼ ਦੀਆਂ ਦੋ ਖਿੜਕੀਆਂ ਹੀ ਨਹੀਂ ਸਨ। ਇਸ ਤੋਂ ਇਲਾਵਾ ਦੋ ਹੋਰ ਖਿੜਕੀਆਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀਆਂ ਹਨ।

ਇਹ ਘਟਨਾ 4 ਅਕਤੂਬਰ ਦੀ ਹੈ ਪਰ ਇਸ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਇਸ ਜਹਾਜ਼ ਵਿੱਚ ਕੁੱਲ 20 ਜਣੇ ਸਵਾਰ ਸਨ। ਚਾਲਕ ਦਲ ਦੇ 11 ਮੈਂਬਰ ਅਤੇ 9 ਯਾਤਰੀ ਸਨ। ਜਹਾਜ਼ ਨੇ ਲੰਡਨ ਦੇ ਸਟੈਨਸਟੇਡ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਫਲੋਰੀਡਾ ਪਹੁੰਚਣਾ ਸੀ। ਇਸ ‘ਤੇ ਪਲਾਸਟਿਕ ਦਾ ਕਵਰ ਲਗਾਇਆ ਗਿਆ ਸੀ, ਤਾਂ ਜੋ ਯਾਤਰੀ ਖਿੜਕੀਆਂ ਦੇ ਟੁੱਟੇ ਸ਼ੀਸ਼ੇ ਨੂੰ ਨਾ ਛੂਹਣ। ਇਸ ਤੋਂ ਬਾਅਦ ਸੁਰੱਖਿਅਤ ਲੈਂਡਿੰਗ ਕਰਵਾਈ ਗਈ |