June 30, 2024 2:27 pm
Kharar

ਖਰੜ ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਵਾਪਰੀ ਵੱਡੀ ਵਾਰਦਾਤ, ਇੱਕ ਨੌਜਵਾਨ ਦੀ ਗਈ ਜਾਨ

ਖਰੜ, 7 ਮਈ 2024: ਜ਼ਿਲ੍ਹਾ ਮੋਹਾਲੀ ਦੇ ਅਧੀਨ ਪੈਂਦੇ ਖਰੜ (Kharar) ਦੇ ਨਜ਼ਦੀਕੀ ਪਿੰਡ ਚੰਦੋ ਵਿਖੇ ਦਿਨ ਦਿਹਾੜੇ ਲਗਭਗ ਦੁਪਹਿਰ 12.30 ਵਜੇ ਵੱਡੀ ਵਾਰਦਾਤ ਵਾਪਰੀ ਹੈ | ਜਿਸ ਵਿੱਚ ਇੱਕ ਨੌਜਵਾਨ ਦੇ ਸਿਰ ‘ਚ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮ੍ਰਿਤਕ ਨੌਜਵਾਨ ਦੀ ਪਛਾਣ ਮੁਨੀਸ਼ ਕੁਮਾਰ (26 ਸਾਲ) ਪਿੰਡ ਤਿਊੜ ਵਜੋਂ ਹੋਈ ਹੈ ਜੋ ਕਿ ਬਾਊਂਸਰ ਸੀ | ਫਿਲਹਾਲ ਮੌਕੇ ਦੇ ਪੁਲਿਸ ਦੀ ਟੀਮ ਪਹੁੰਚ ਗਈ ਹੈ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |