ਪੰਚਕੂਲਾ 7 ਸਤੰਬਰ 2024: ਪੰਚਕੂਲਾ ‘ਚ ਸਿਸਟਮ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰਿਆ ਹੈ| ਦੱਸ ਦੇਈਏ ਕਿ ਸੀਵਰੇਜ ਦੇ ਮੇਨਹੋਲ ‘ਚ ਡਿੱਗਣ ਕਾਰਨ ਇੱਕ ਤਿੰਨ ਸਾਲਾਂ ਬੱਚੀ ਦੀ ਮੌਤ ਹੋ ਗਈ ਹੈ| ਓਥੇ ਹੀ ਇਹ ਵੀ ਜਾਣਕਰੀ ਮਿਲੀ ਹੈ ਕਿ ਬੱਚੀ ਦੀ ਲਾਸ਼ 45 ਮਿੰਟ ਬਾਅਦ ਦੂਜੇ ਸੀਵਰੇਜ ‘ਵਿੱਚੋ ਬਰਾਮਦ ਹੋਈ ਹੈ| ਇਹ ਵੀ ਦੱਸ ਦੇਈਏ ਕਿ ਕਿ ਸੀਵਰੇਜ ਦੇ ਮੇਨਹੋਲ ਦੇ ਖੁੱਲੇ ਹੋਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ, ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਇਹ ਖੁੱਲ੍ਹਾ ਹੋ ਗਿਆ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ| ਓਥੇ ਹੀ ਇਹ ਵੀ ਦੱਸ ਦੇਈਏ ਕਿ ਜਿਸ ਪਰਿਵਾਰ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਨੇਪਾਲ ਦਾ ਰਹਿਣ ਵਾਲਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਮਾਂ ਬੱਚੀ ਨੂੰ ਪੰਚਕੂਲਾ ਤੋਂ ਲੈ ਕੇ ਬਲਟਾਣਾ ਵੱਲ ਜਾ ਰਹੀ ਸੀ, ਮੀਂਹ ਦਾ ਪਾਣੀ ਭਰੇ ਹੋਣ ਕਾਰਨ ਉਹਨਾਂ ਨੂੰ ਇਹ ਸੀਵਰੇਜ ਨਹੀਂ ਦਿਖਾਈ ਦਿੱਤਾ, ਜਿਸ ਕਾਰਨ ਬੱਚੀ ਮੇਨਹੋਲ ਦੇ ਵਿੱਚ ਜਾ ਡਿੱਗੀ|