ਚੰਡੀਗੜ੍ਹ, 13 ਸਤੰਬਰ 2024: ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ਦੇ ਦੇਹਗਾਮ ‘ਚ ਗਣੇਸ਼ ਵਿਸਰਜਨ (Ganesh Visarjan) ਦੌਰਾਨ ਵੱਡਾ ਹਾਦਸਾ ਵਾਪਰਿਆ ਹੈ | ਗਣੇਸ਼ ਵਿਸਰਜਨ ਦੌਰਾਨ 10 ਸ਼ਰਧਾਲੂ ਮੇਸ਼ਵੋ ਨਦੀ ‘ਚ ਡੁੱਬ ਗਏ, ਜਿਨ੍ਹਾਂ ‘ਚੋਂ ਪੰਜ ਜਣਿਆਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਹਨ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।
ਜਾਣਕਾਰੀ ਮੁਤਾਬਕ ਗਣੇਸ਼ ਵਿਸਰਜਨ ਦੌਰਾਨ ਇਕ ਨੌਜਵਾਨ ਦਾ ਪੈਰ ਫਿਸਲਣ ਕਾਰਨ ਵਾਪਰਿਆ। ਇਸ ਤੋਂ ਬਾਅਦ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਇਕ ਤੋਂ ਬਾਅਦ ਇਕ 10 ਜਣੇ ਪਾਣੀ ‘ਚ ਡੁੱਬ ਗਏ। ਮੌਕੇ ਦੇ ਪ੍ਰਸ਼ਾਸਨ ਦੇ ਅਧਿਕਾਰੀ ਰਾਹਤ ਕਾਰਜ ‘ਚ ਜੁਟੇ ਹੋਏ ਹਨ |