ਚੰਡੀਗੜ੍ਹ, 25 ਫ਼ਰਵਰੀ 2023: ਗੋਰਾਇਆ ਦੇ ਪਿੰਡ ਧੂਲੇਟਾ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ (Gas Cylinder) ਫਟਣ ਕਾਰਨ ਵੱਡਾ ਹਾਦਸਾ ਵਾਪਰਿਆ, ਜਿਸ ਕਾਰਨ ਊਨਾ ਦੇ ਘਰ ਦੀ ਛੱਤ ਉੱਡ ਗਈ ਅਤੇ ਘਰ ਵਿੱਚ ਪਿਆ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਜੱਸਾ ਨੇ ਦੱਸਿਆ ਕਿ ਉਹ ਅਤੇ ਉਸ ਦੀ ਲੜਕੀ ਘਰ ‘ਚ ਸਨ। ਉਸ ਦੀ ਲੜਕੀ ਦੀ ਤਬੀਅਤ ਠੀਕ ਨਹੀਂ ਸੀ, ਜਸਵੀਰ ਖੁਦ ਚਾਹ ਬਣਾਉਣ ਲਈ ਰਸੋਈ ਵਿਚ ਗਿਆ ਅਤੇ ਜਿਵੇਂ ਹੀ ਉਸ ਨੇ ਗੈਸ ਚਾਲੂ ਕੀਤੀ ਤਾਂ ਸਿਲੰਡਰ ਨੂੰ ਅੱਗ ਲੱਗ ਗਈ।
ਅੱਗ ਕੁਝ ਦੇਰ ‘ਚ ਵੱਧ ਗਈ। ਪਿਓ-ਧੀ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਇਸਤੋਂ ਬਾਅਦ ਅੱਗ ਲੱਗਣ ਕਾਰਨ ਜ਼ਬਰਦਸਤ ਧਮਾਕਾ ਹੋਇਆ। ਰਸੋਈ ਵਿੱਚ ਰੱਖਿਆ ਫਰਿੱਜ, ਸਿਲੰਡਰ, ਗੈਸ ਚੁੱਲ੍ਹਾ, ਰਾਸ਼ਨ ਅਤੇ ਨਾਲ ਦੇ ਕਮਰੇ ਵਿੱਚ ਪਿਆ ਬੈੱਡ, ਕੱਪੜੇ, ਗੱਦੇ, ਮੋਬਾਈਲ ਫੋਨ ਸਮੇਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਇਸ ਹਾਦਸੇ ਕਾਰਨ ਉਸ ਦੇ ਘਰ ਦੀਆਂ ਛੱਤਾਂ ਵੀ ਡਿੱਗ ਗਈਆਂ। ਦੱਸ ਦੇਈਏ ਕਿ ਅੱਗ ਲੱਗਣ ਤੋਂ ਬਾਅਦ ਗੈਸ ਏਜੰਸੀ ਦੇ ਕਰਮਚਾਰੀ ਵੀ ਮੌਕੇ ‘ਤੇ ਆ ਗਏ, ਜਿਨ੍ਹਾਂ ਨੇ ਸਿਲੰਡਰ (Gas Cylinder) ਲੈ ਕੇ ਬਾਅਦ ‘ਚ ਵਾਪਸ ਕਰ ਦਿੱਤਾ।